Monday, 11 July 2016

Punjabi Singer A-Kay Di Kutte Khani

ਗੱਲ ਕਹਿੰਦੀ ਤੂੰ ਮੈਨੂੰ ਮੂੰਹ ਚੋਂ ਕੱਢ, ਮੈਂ ਤੈਨੂੰ ਪਿੰਡ ਤੋਂ ਕਢਵਾਉਣੀ ਆ
Punjabi Singer A-Kay Di Kutte Khani

ਠੀਕ ਉਵੇਂ ਈ ਹਾਲ ਹੋਇਆ ਇੱਕ ਪੰਜਾਬੀ ਸਿੰਗਰ A-Kay ਨਾਲ । ਗਰੂਰ 'ਚ ਆ ਕੇ ਕਹਿ ਤਾਂ ਬਹੁਤ ਕੁਛ ਗਿਆ ਪਰ ਅਰਸ਼ ਤੋਂ ਫ਼ਰਸ਼ ਤੇ ਡਿਗ ਦੇ ਸਮਾਂ ਵੀ ਨੀਂ ਲੱਗਿਆ ।

A-Kay ਵੱਲੋਂ ਕਹੇ ਗਏ ਲਫਜ਼ - ਪਹਿਲੀ ਗੱਲ ਤਾਂ ਮੈਂ Comment ਪੜਦਾ ਹੀ ਨਹੀਂ ਕਿਸੇ ਦਾ, ਕਿਸੇ ਦੀ ਅੈਂਨੀ ਅੌਕਾਤ ਨੀਂ ਕਿ ਮੈਨੂੰ ਕੋਈ ਦੱਸ ਸਕੇ ਕਿ ਕੀ ਕਰਨਾ ਕੀ ਨਹੀਂ ਕਰਨਾ, ਮੈਨੂੰ ਸਿਰਫ ਉਹ ਬੰਦਾ ਦੱਸ ਸਕਦਾ ਕੀ ਕਰਨਾ ਕੀ ਨਹੀਂ ਕਰਨਾ ਜਿਹੜਾ ਆਪ ਇਸ ਫੀਲਡ 'ਚ ਹੋਵੇ ਤੇ ਮੇਰੇ ਤੋ ਵੱਡਾ ਹੋਵੇ ਮੈਂ ਉਹਦੀ ਗੱਲ ਸੁਣੂਗਾ..ਠੀਕ ਆ ਨਾਂ...ਜਿਹੜਾ ਘਰ ਬੈਠ ਕੇ..ਜਿਹੜਾ ਵਿਹਲਾ..ਜਿਹਨੇ 30 ਰੁਪਏ ਦਾ ਨੈੱਟ ਪੈਕ ਪਵਾਇਆ ਸੜਿਆ ਜਾ Comment ਮਾਰਨ ਨੂੰ ਉਹਦਾ ਮੈਨੂੰ Matter ਨੀਂ ਕਰਦਾ ।

ਸਿਆਣੇ ਕਹਿੰਦੇ ਆ ਕਿ ਜਦ ਅਸਮਾਨ 'ਚ ਉੱਡਣਾ ਹੋਵੇ ਤਾਂ ਬਹੁਤ ਧਿਆਨ ਨਾਲ ਉੱਡਣਾ ਪੈਂਦਾ ਏ ਕਿਉਂ ਕਿ ਅਸਮਾਨ 'ਚ ਰੁਕਣ ਲਈ ਕੋਈ ਟਿਕਾਣਾ ਨੀਂ ਹੁੰਦਾ ।

ਇਹ A-Kay ਵਰਗੇ ਤਾਂ Facebook ਵਾਲੇ ਸਿੰਗਰ ਨੇ ਇਹਨਾਂ ਨੇਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਿੱਥੇ ਕਰ ਲੈਣੀ ਏ । ਮੀਡੀਆ ਈ ਇਹਨਾਂ ਨੂੰ ਚੱਕਣ ਵਾਲਾ ਆ ਤੇ ਮੀਡੀਆ ਈ ਹੇਠਾਂ ਸੁੱਟ ਦਿੰਦਾ ਆ ।

"ਚੰਗੇ Time ਅੱਤ ਨਹੀਂਓ ਚੱਕ ਦੇ ਮਾੜੇ ਟੈਮ ਜਿਨ੍ਹਾਂ ਨੇ ਹੰਢਾਏ ਹੁੰਦੇ ਆ"

ਜੋ ਮਿਹਨਤ ਕਰਕੇ ਨਾਮ ਕਮਾ ਚੁੱਕੇ ਨੇਂ ਉਹ ਹਮੇਸ਼ਾ ਚੁੱਪ ਰਹਿੰਦੇ ਨੇ ।

Mobile Version
Gal Kehndi Tu Mainu Mooh Cho Kad, Main Tenu Pind Cho Kadwauni Aa

Theek Ohi Haal Hoya Ik Punjabi Singer A-Kay Naal. Garoor Vich Aa Ke Keh Tan Bahut Kuch Gaya Par Arash To Farsh Te Digg De Sama Bhi Ni Lageya.

A-Kay Wallo Kahe Gaye Lafz - Pehli Gal Tan Main Comment Pad Da Hi Nahi Kise Da, Kise Di Eni Aukaat Nahi Ki Mainu Koi Das Sake Ke Ki Karna Ki Nahi karna, Mainu Sirf Oh Banda Das Sakda Ki Karna Ki Nahi Karna Jehda Aap Is Field Ch Howe Te Mere To Wada Howe Main Ohdi Gal Sunuga, Theek Aa Na...Jehda Ghar Baith Ke,,Jehda Vehla..Jihne 30 Rs Da Net Pack Pawaya Sadeya Ja Comment Maarn Nu Ohda Mainu Matte Nahi Karda.

Syane Kehnde Aa Ki Jad Aasmaan Ch Udna Howe Tan Bahut Dhayan Naal Udna Painda E Kyu Ki Aasmaan Ch Rukan Layi Koi Tikana Nahi Hunda.

Eh A-Kay Warge Tan Facebook Wale Singer Ne Ehna Ne Punjabi Maa Boli Di Sewa Kithe Kar Laini E, Media Hi Ehna Nu Chakan Wala Te Media Hi Hetha Sutt Dinda Aa.

Jo Mehnat Karke Naam Kama Chuke Ne Oh Hamesha Chup Rehnde Ne.

Friday, 12 February 2016

Charkha - History Of Charkha in Punjabi

ਚਰਖਾ (Charkha) ਪੰਜਾਬੀ ਸਭਿਆਚਾਰ ਅਤੇ ਪੰਜਾਬੀ ਵਿਰਸੇ ਦਾ ਇੱਕ ਬਹੁਤ ਸੋਹਣਾ ਅੰਗ ਹੈ । ਇਸ ਦਾ ਸਾਡੀ ਅਮੀਰ ਵਿਰਾਸਤ ਨਾਲ ਵੀ ਬੜਾ ਡੂੰਘਾ ਸੰਬੰਧ ਹੈ । ਚਰਖਾ ਖਾਸ ਕਰਕੇ ਔਰਤਾਂ ਦੇ ਵਰਤਣ ਵਾਲੀ ਚੀਜ਼ ਹੋਣ ਕਰਕੇ ਇਹ ਔਰਤ ਵਰਗ ਦੇ ਬਹੁਤ ਜ਼ਿਆਦਾ ਨੇੜੇ ਰਿਹਾ ਹੈ। ਇਸ ਕਰਕੇ ਚਰਖੇ ਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਮੁਟਿਆਰਾਂ ਦੇ ਹਰ ਦੁੱਖ ਅਤੇ ਸੁੱਖ ਦਾ ਭਾਈਵਾਲ ਬਣ ਕੇ ਉਨਾਂ ਦੀ ਰਗ ਰਗ ਦਾ ਭੇਤੀ ਬਣ ਕੇ ਵਿਚਰਦਾ ਰਿਹਾ ਹੈ ।

Charkha - Punjabi Virsa

ਇਹ ਕਾਰੀਗਰ ਦੀ ਇੱਕ ਬੜੀ ਸੁਲਝੀ ਹੋਈ ਅਤੇ ਖੂਬਸੂਰਤ ਕਲਾ ਦਾ ਇੱਕ ਅਦੁਭਤ ਨਮੂਨਾ ਹੈ । ਇਸ ਨੂੰ ਬਣਾਉਣ ਲਈ ਕਾਰੀਗਰ ਜਿੱਥੇ ਵਧੀਆ ਕਿਸਮ ਦੀ ਲੱਕੜ ਦੀ ਚੋਣ ਕਰਦਾ ਹੈ ਉਥੇ ਉਹ ਇਸ ਦੇ ਹਾਰ ਸ਼ਿੰਗਾਰ ਲਈ ਸੋਨੇ ਅਤੇ ਚਾਂਦੀ ਰੰਗੀਆਂ ਮੇਖਾਂ ਅਤੇ ਇਸ ਦੇ ਚੱਕਰੇ ਵਿੱਚ ਸ਼ੀਸ਼ੇ ਵੀ ਜੜਿਆ ਕਰਦਾ ਸੀ ਅਤੇ ਇਸ ਨੂੰ ਵੱਖ ਵੱਖ ਰੰਗਾਂ ਦੁਆਰਾ ਰੰਗ ਕਰਕੇ ਰੰਗ ਬਿਰੰਗੀਆਂ ਧਾਰੀਆਂ ਨਾਲ ਸਜਾਇਆ ਕਰਦਾ ਸੀ ਜੋ ਇਸ ਗੀਤ ਦੇ ਬੋਲਾਂ ਤੋਂ ਵੀ ਪੂਰੀ ਤਰਾਂ ਸਪਸ਼ਟ ਹੋ ਜਾਦਾ ਹੈ ਜਿਵੇਂ 
ਕਾਰੀਗਰ ਨੂੰ ਦੇ ਵਧਾਈ, ਜੀਹਨੇ ਰੰਗਲਾ ਚਰਖਾ ਬਣਾਇਆ
ਵਿੱਚ ਸੁਨਿਹਰੀ ਲਾਈਆਂ ਮੇਖਾਂ,ਹੀਰਿਆਂ ਜਵਤ ਜੜਾਇਆ
ਬੀੜੀ ਦੇ ਨਾਲ ਖਹੇ ਦਮਕੜਾ,ਤੱਕਲਾ ਫਿਰੇ ਸਵਾਇਆ
ਕੱਤ ਲੈ ਹਾਣਦੀਏ, ਨੀ ਵਿਆਹ ਭਾਦੋਂ ਦਾ ਆਇਆ
ਚਰਖਾ ਇੱਕ ਤਰਾਂ ਨਾਲ ਘਰੇਲੂ ਉਦਯੋਗ ਦੀ ਸ਼ਿਲਪ ਕਲਾ ਵਿੱਚੋਂ ਉਪਜਿਆ ਹੋਇਆ ਇੱਕ ਖੂਬਸੂਰਤ ਤੋਹਫ਼ਾ ਹੈ। ਜੋ ਇਹ ਵੀ ਦਰਸਾਉਦਾ ਹੈ ਕਿ ਪੰਜਾਬੀ ਆਪਣੇ ਕੰਮ ਵਾਲੀਆ ਚੀਜ਼ਾਂ ਨੂੰ ਵੀ ਆਪਣੇ ਮਨੋਰੰਜਨ ਦਾ ਸਾਧਨ ਬਣਾਉਣ ਵਿੱਚ ਮਾਹਿਰ ਹਨ । ਚਰਖੇ ਤੋਂ ਇਹ ਗੱਲ ਵੀ ਸਾਫ਼ ਜ਼ਾਹਿਰ ਹੁੰਦੀ ਹੈ ਕਿ ਪੰਜਾਬੀ ਲੋਕ ਕਲਾ ਆਪਣੇ ਵਿਸ਼ਾਲ ਦਾਇਰੇ ਵਿੱਚ ਸਾਡੇ ਘਰੇਲੂ ਧੰਦਿਆਂ ਅਤੇ ਲੋਕ ਕਲਾਵਾਂ ਨੂੰ ਲੈਂਦੀ ਮਹਿਸੂਸ ਹੁੰਦੀ ਹੈ । ਚਰਖੇ ਤੇ ਅਨੇਕਾਂ ਤਰਾਂ ਦੇ ਲੋਕ ਗੀਤ,ਬੋਲੀਆਂ,ਟੱਪੇ ਆਦਿ ਤ੍ਰਿਝੰਣ ਬੈਠਦੀਆਂ ਕੁੜੀਆਂ ਨੇ ਆਪ ਮੁਹਾਰੇ ਹੀ ਜੋੜ ਲਏ ਜੋ ਅੱਜ ਵੀ ਲੋਕਾਂ ਦੀ ਜੁਬਾਨ ਤੇ ਤਰੋ ਤਾਜ਼ਾ ਹਨ । 

ਚਰਖੇ ਦੀ ਹੋਂਦ ਵੀ ਮਨੁੱਖ ਨੇ ਆਪਣੀ ਲੋੜਾਂ ਦੀ ਪੂਰਤੀ ਨੂੰ ਪੂਰਾ ਕਰਨ ਲਈ ਹੀ ਕੀਤੀ ਹੈ । ਪਹਿਲੇ ਸਮਿਆਂ ਵਿੱਚ ਜਦੋਂ ਮਸ਼ੀਨਰੀ ਦੇ ਯੁੱਗ ਦੀ ਸ਼ੁਰੂਆਤ ਨਹੀਂ ਹੋਈ ਸੀ ਉਦੋਂ ਕੱਪੜਾ ਤਿਆਰ ਕਰਨ ਲਈ ਚਰਖੇ ਦੀ ਵਰਤੋਂ ਕੀਤੀ ਜਾਂਦੀ ਸੀ। ਸੁਆਣੀਆਂ ਚੁਗੇ ਹੋਏ ਰੂੰ ਨੂੰ ਵੇਲਣੇ ਵਿੱਚ ਪਿੰਜ ਕੇ ਕਾਨ੍ਹੇ ਦੀ ਤੀਲ ਨਾਲ ਇਸ ਦੀਆਂ ਪੂਣੀਆਂ ਵੱਟਿਆ ਕਰਦੀਆਂ ਸਨ । ਜੇ ਕਿਤੇ ਕਿਸੇ ਆਦਮੀ ਨੂੰ ਕੁੜੀਆਂ ਨੇ ਪੂਣੀ ਵੱਟਦੇ ਦੇਖ ਲੈਣਾ ਤਾਂ ਇਹ ਬੋਲੀ ਕੱਸਿਆ ਕਰਦੀਆਂ ਸਨ 
ਧੇਲੀ ਦਾ ਮੈਂ ਰੂੰ ਕਰਾਇਆ ਉਹ ਵੀ ਚੜ ਗਿਆ ਛੱਤੇ,
ਵੇਖੋ ਨੀ ਮੇਰੇ ਹਾਣ ਦੀਔ ਮੇਰਾ ਜੇਠ ਪੂਣੀਆਂ ਵੱਟੇ।
ਪੂਣੀਆਂ ਬਣਾਉਣ ਤੋਂ ਬਾਅਦ ਇਸ ਨੂੰ ਕੱਤਣ ਲਈ ਸੁਆਣੀਆਂ ਆਪਣਾ ਕੰਮ ਧੰਦਾ ਨਬੇੜ ਕੇ ਚਰਖਾ ਡਾਹ ਲਿਆ ਕਰਦੀਆਂ ਸਨ ਅਤੇ ਰਾਤ ਦੇਰ ਤੱਕ ਕੱਤਿਆ ਕਰਦੀਆਂ ਸਨ । ਕਈ ਵਾਰ ਕਈ ਸੱਸਾਂ ਨੇ ਆਪਣੀਆਂ ਨੂੰਹਾਂ ਨੂੰ ਹੁਕਮ ਚਾੜ੍ਹ ਦੇਣਾ ਕਿ ਇਨਾਂ ਰੂੰ ਕੱਤ ਕੇ ਫਿਰ ਹੀ ਸੌਣਾ ਹੈ। ਸਿਆਣੀ ਉਮਰ ਦੀਆਂ ਔਰਤਾਂ ਚਰਖੇ ਨਾਲ ਆਪਣਾ ਸਮਾਂ ਵੀ ਵਧੀਆ ਢੰਗ ਨਾਲ ਬਤੀਤ ਕਰ ਲਿਆ ਕਰਦੀਆਂ ਸਨ । ਸੋ ਪੂਣੀਆਂ ਨੂੰ ਕੱਤ ਕੇ ਗਲੋਟੇ ਕੀਤੇ ਜਾਂਦੇ ਸੀ ਅਤੇ ਅਟੇਰਨੇ ਦੀ ਮਦਦ ਨਾਲ ਗਲੋਟੇ ਨੂੰ ਲੱਛਿਆਂ ਦਾ ਰੂਪ ਦੇ ਕੇ ਇਨਾਂ ਤੋਂ ਸੂਤ ਤਿਆਰ ਕਰ ਲਿਆ ਜਾਂਦਾ ਸੀ । ਇਸੇ ਸੂਤ ਤੋਂ ਹੀ ਦਰੀਆਂ,ਖੇਸ,ਚਾਦਰਾਂ ਅਤੇ ਪਹਿਨਣ ਲਈ ਖੱਦਰ ਆਦਿ ਬਣਾਇਆ ਜਾਦਾ ਸੀ । 

ਜਿੱਥੇ ਬਹਿ ਕੇ ਚਰਖਾ ਕੱਤਿਆ ਜਾਂਦਾ ਸੀ ਉਸ ਜਗਾ੍ਹ ਨੂੰ ਤ੍ਰਿਝੰਣ ਕਿਹਾ ਜਾਂਦਾ ਸੀ । ਤ੍ਰਿਝੰਣ ਵਿੱਚ ਬਹਿ ਕੇ ਕੁੜੀਆਂ ਨਾਲੇ ਚਰਖਾ ਕੱਤਿਆ ਕਰਦੀਆਂ ਸਨ ਅਤੇ ਨਾਲ ਹੀ ਹੋਰ ਕੰਮ ਜਿਵੇਂ ਕਢਾਈ ਬੁਣਾਈ ਦਾ ਕੰਮ ਅਤੇ ਗੀਤ ਬੋਲੀਆਂ ਆਦਿ ਗਾਇਆ ਕਰਦੀਆਂ ਸਨ । 
ਬੇੜੀ ਦਾ ਪੂਰ ਤ੍ਰਿਝੰਣ ਦੀ ਕੁੜੀਆਂ ਸਬੱਬ ਨਾਲ ਹੋਣ ਕੱਠੀਆਂ
ਨੀ ਮੈਂ ਕੱਤਾਂ ਪੀਤਾਂ ਨਾਲ, ਚਰਖਾ ਚੰਨਣ ਦਾ ।
ਬਜਾਰ ਵਿਕੇਂਦੀ ਬਰਫ਼ੀ,ਮੈਨੂੰ ਲੈ ਦੇ ਨਿੱਕੀ ਜਿਹੀ ਚਰਖੀ
ਦੁੱਖਾਂ ਦੀਆਂ ਪੂਣੀਆਂ ਕੱਤਾਂ
ਸਹੁਰੇ ਆਈਆਂ ਕੁੜੀਆਂ ਜਦੋਂ ਤ੍ਰਿਝੰਣ ਵਿੱਚ ਚਰਖਾ ਕੱਤਦੀਆਂ ਕੱਤਦੀਆਂ ਭਾਵੁਕ ਹੋ ਜਾਇਆ ਕਰਦੀਆਂ ਸਨ ਤਾਂ ਇਹ ਬੋਲ ਆਪ ਮੁਹਾਰੇ ਉਨ੍ਹਾਂ ਦੇ ਮੂਹੋਂ ਨਿਕਲ ਜਾਇਆ ਕਰਦੇ ਸਨ… 
ਮਾਂ ਮੇਰੀ ਨੇ ਚਰਖਾ ਦਿੱਤਾ ਵਿੱਚ ਸੋਨੇ ਦੀਆਂ ਮੇਖਾਂ,
ਮਾਂ ਤੈਨੂੰ ਯਾਦ ਕਰਾਂ,ਜਦ ਚਰਖੇ ਵਲ ਦੇਖਾਂ।
ਕਿਉ ਕਿ ਦਿੱਤੇ ਜਾਣ ਵਾਲੇ ਦਾਜ ਵਿੱਚ ਸੰਦੂਕ ਵਾਂਗ ਚਰਖਾ ਵੀ ਇਕ ਮੁੱਖ ਚੀਜ਼ ਹੁੰਦੀ ਸੀ । ਗਲ ਕੀ ਚਰਖੇ ਤੋਂ ਬਿਨਾਂ ਦਾਜ ਨੁੰ ਅਧੂਰਾ ਗਿਣਿਆ ਜਾਂਦਾ ਸੀ, ਅਤੇ ਕਿਹਾ ਜਾਂਦਾ ਸੀ ਕਿ ਇਸ ਦੀ ਮਾਂ ਨੇ ਇਸ ਨੂੰ ਚਰਖਾ ਕੱਤਣਾ ਵੀ ਨਹੀਂ ਸਿਖਾਇਆ ਜਿਹੜਾ ਇਹ ਆਪਣੇ ਦਾਜ ਵਿੱਚ ਚਰਖਾ ਨੀ ਲੈ ਕੇ ਆਈ ।

ਮੁਟਿਆਰ ਆਪਣੇ ਜੀਵਨ ਸਾਥੀ ਨੂੰ ਚਰਖਾ ਕੱਤਦੇ ਸਮੇਂ ਕਈ ਵਾਰ ਚੇਤੇ ਕਰਦਿਆਂ ਆਪਣੀ ਪ੍ਰੀਤ ਦੀ ਡੋਰੀ ਨੂੰ ਚਰਖੇ ਦੇ ਤੱਕਲੇ ਨਾਲ ਜੋੜ ਕੇ ਬੈਠ ਜਾਂਦੀ ਹੈ
ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ,
ਮਾਹੀਆ ਮੈਨੂੰ ਯਾਦ ਆਂਵਦਾ ।
ਅਤੇ ਜਦੋਂ ਕਦੇ ਕੱਤਦਿਆਂ ਕੱਤਦਿਆਂ ਉਸਦਾ ਤੰਦ ਟੁੱਟ ਜਾਂਦਾ ਹੈ ਤਾਂ ਉਸਦੀ ਯਾਦਾਂ ਲੜੀ ਵੀ ਟੁੱਟ ਜਾਂਦੀ ਹੈ ਅਤੇ ਮੁਟਿਆਰ ਉਦਾਸ ਹੋ ਜਾਦੀ ਹੈ । ਚਰਖੇ ਦੀ ਘੂਕ ਨੂੰ ਸੂਫ਼ੀ ਲੋਕਾਂ ਨੇ ਵੀ ਬੜੀ ਸੰਜੀਦਗੀ ਨਾਲ ਲਿਆ ਹੈ ਅਤੇ ਬਹੁਤ ਸਾਰੀਆਂ ਕਵਾਲੀਆਂ ਕਾਫੀਆਂ ਵਿੱਚ ਚਰਖੇ ਦੀ ਘੂਕ ਦਾ ਜ਼ਿਕਰ ਆਉਦਾਂ ਹੈ । ਸੂਫ਼ੀ ਲੋਕ ਚਰਖੇ ਦੀ ਘੂਕ ਨੂੰ ਮਹਿਬੂਬ ਨਾਲ ਜੋੜ ਕੇ ਵੇਖਿਆ ਕਰਦੇ ਸਨ ਅਤੇ ਇਸ ਤਰਾਂ ਆਪਣੇ ਮਹਿਬੂਬ ਦੀ ਯਾਦ ਵਿੱਚ ਗਾਉਂਦੇ ਸਨ 
ਚਰਖੇ ਦੇ ਹਰ ਗੇੜੇ ਯਾਦ ਆਵੇਂ ਤੂੰ ਸੱਜਣਾ
ਘੁੰਮ ਚਰਖੜਿਆ ਘੁੰਮ ਵੇ ਤੈਨੂੰ ਕੱਤਣ ਵਾਲੀ ਜੀਵੇ
ਉਹਦੀ ਯਾਦ ਵਿੱਚ ਕੱਤਦੀ ਰਹੀ ਹਰ ਦਮ
ਤੇ ਖੌਰੇ ਕਿਹੜੀ  ਤੰਦ ਮਨਜ਼ੂਰ ਹੋਵੇ ।
ਅੱਜ ਜ਼ਮਾਨਾ ਬੜੀ ਤੇਜੀ ਨਾਲ ਬਦਲ ਰਿਹਾ ਹੈ ਅਤੇ ਹਰ ਚੀਜ਼ ਜੋ ਕਦੇ ਸਾਡੇ ਅੰਗ ਸੰਗ ਹੁੰਦੀ ਸੀ ਉਹ ਸਾਡੇ ਤੋਂ ਕੋਹਾਂ ਦੂਰ ਜਾ ਰਹੀ ਹੈ ਜਾਂ ਚਲੇ ਗਈ ਹੈ ਇਸੇ ਤਰਾਂ ਹੀ ਚਰਖਾ ਵੀ ਹੁਣ ਬੀਤੇ ਹੋਏ ਕੱਲ ਦੀ ਗਲ ਬਣ ਕੇ ਰਹਿ ਗਿਆ ਹੈ । ਅੱਜ ਮੁਟਿਆਰਾਂ ਨੇ ਚਰਖੇ ਤੇ ਤ੍ਰਿਝੰਣ ਦੀ ਜਗਾ੍ਹ ਤੇ ਕੰਪਿਊਟਰ ਇੰਟਰਨੈੱਟ ਕੈਫੇ ਜਾਂ ਬਿਊਟੀ ਪਾਰਲਰ ਤੇ ਹੋਰ ਕਈ ਨਵੇਂ ਰੁਝੇਵੇਂ ਸਹੇੜ ਲਏ ਹਨ ਅਤੇ ਚਰਖਾ ਵਿਚਾਰਾ ਬਹੁਤਿਆਂ ਘਰਾਂ ਵਿੱਚ ਲੱਭਦਾ ਹੀ ਨਹੀਂ ਜੇ ਕਿਤੇ ਮਿਲਦਾ ਵੀ ਹੈ ਤਾਂ ਉਹ ਵੀ ਕਿਸੇ ਖੂੰਜੇ ਖਰਲੇ ਧੂੜ ਮਿੱਟੀ ਨਾਲ ਭਰਿਆ ਮਿਲੇਗਾ ਅਤੇ ਕਈ ਤਰਾਂ ਦੇ ਸਵਾਲ ਸਾਨੂੰ ਕਰਦਾ ਹੋਇਆ ਹੁਬਕੀ ਰੋ ਪੈਂਦਾ ਹੈ 
ਤੀਆਂ ਅਤੇ ਤ੍ਰਿਝੰਣ ਆਪਾਂ ਭੁੱਲ ਗਏ ਆਂ
ਵੈਸਰਟਨ ਵਾਲੇ ਵਿਰਸੇ ਉੱਤੇ ਡੁੱਲ ਗਏ ਆਂ
ਕੋਈ ਨਾ ਸਾਨੂੰ ਜਾਣੇ ਸੱਭਿਆਚਾਰ ਬਿਨਾਂ
ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾਂ

Saturday, 24 October 2015

Amway India to Organize Free Health Checkup Camp in Bathinda

Bathinda: Amway India will undertake mega health camp in Bathinda. The health camp, scheduled on October 28th, 2015 at Bathinda city.

Amway India to Organize Free Health Checkup Camp in Bathinda

Amway India ਬਠਿੰਡਾ ਦੇ ਵਿੱਚ October 28th, 2015 ਨੂੰ ਮੁਫਤ ਹੈਲਥ ਚੈਕਅੱਪ ਕੈਂਪ ਲਗਾ ਰਹੀ ਹੈ | ਜੋ ਕੋਈ ਵੀ ਆਪਣਾ ਜਾਂ ਆਪਣੇ ਪਰਿਵਾਰਕ ਮੈਂਬਰ ਦਾ ਹੈਲਥ ਚੈੱਕਅੱਪ ਕਰਵਾਉਣਾ ਚਾਹੁੰਦਾ ਹੈ ਉਹ ਹੇਠਾਂ ਦਿੱਤਾ ਗਿਆ Form ਭਰ ਸਕਦਾ ਹੈ | Amway ਦੁਨੀਆਂ ਭਰ ਵਿੱਚ ਆਪਣੇ Quality Products ਕਰਕੇ ਮਸ਼ਹੂਰ ਹੈ | ਇਹਨਾਂ ਦੇ India ਵਿੱਚ 140+ Products ਵਿਕ ਰਹੇ ਹਨ | ਤੁਸੀਂ ਹੇਠਾਂ ਦਿੱਤੇ ਗਏ ਨੰਬਰ ਤੋਂ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ:

Time: 10 AM to 5 PM

Gagan Masoun - +91-94645-35802

Gurpreet Singh - +91-90418-38229

Products By Categories: Health, Beauty, Home Care, Gifts, Fragrances etc.

Saturday, 17 October 2015

Ik Teer Kayi Nishane - Kotkapura Kand Police Firing Videos and Photos

ਮਨਦੀਪ ਖੁਰਮੀ ਹਿੰਮਤਪੁਰਾ: ਦੋ ਮੁੰਡੇ ਮਰਵਾ ਲਏ, ਹਜਾਰਾਂ ਦੇ ਮੌਰ ਸੇਕੇ ਗਏ। ਪਰਦੇ ਪਿੱਛੋਂ ਵੱਜੇ ਤੁਣਕੇ ਨਾਲ ਜੱਥੇਦਾਰਾਂ ਵੱਲੋਂ ਇੱਕ ਹੋਰ ਹੁਕਮਨਾਮੇ 'ਤੇ ਦਸਤਖਤ ਕਰ ਦਿੱਤੇ ਗਏ। ਹਰ ਵਾਰ ਦੀ ਤਰ੍ਹਾਂ ਲੋਕ ਫਿਰ ਹਾਰ ਗਏ ਕਿਉਂਕਿ ਬੇਅਦਬੀ ਮਾਮਲੇ ਕਾਰਨ ਸੂਰਤ ਸਿੰਘ ਖਾਲਸਾ ਦਾ ਸੰਘਰਸ਼ ਭੁਲਾ ਦਿੱਤਾ, ਕਿਸਾਨ ਅੰਦੋਲਨ ਨਾਲੋਂ ਲੋਕਾਂ ਨੂੰ ਤੋਡ਼ ਦਿੱਤਾ, ਚਿੱਟੀ ਮੱਖੀ ਭੁੱਲ ਗਈ, ਆਨੇ ਬਹਾਨੇ ਮੰਗਲ ਸਿਉਂ ਵੀ ਚੰਦੂਮਾਜਰੇ ਨੇ ਨਿਰਦੋਸ਼ ਬਣਾਤਾ। ਹੁਣ ਸ਼ੁਰੂ ਹੋਵੇਗਾ ਰੇਲਾਂ ਰੋਕਣ ਵਾਲੇ ਕਿਸਾਨਾਂ 'ਤੇ ਕੇਸਾਂ ਦਾ ਸਿਲਸਿਲਾ...।ਪਰ ਅਸੀਂ ਇਹਨਾਂ ਧਰਨਿਆਂ ਕਾਰਨ ਹੀ ਐਨੇ ਕੁ ਥੱਕ ਚੁੱਕੇ ਹੋਵਾਂਗੇ ਕਿ ਕਿਸਾਨਾਂ ਮਜ਼ਦੂਰਾਂ ਦੀ ਹਾਲ ਪਾਹਰਿਆ ਦਾ ਸਾਡੇ 'ਤੇ ਕੋਈ ਅਸਰ ਨਹੀਂ ਹੋਵੇਗਾ। ਸਵਾਲ ਇਹ ਵੀ ਹੈ ਕਿ ਕੀ ਅਸੀਂ ਰਲ ਮਿਲ ਕੇ ਫੇਰ ਰੋਟੀ ਨਾਲ ਜੁਡ਼ੇ ਮਸਲਿਆਂ ਲਈ ਵੀ ਨਾਅਰੇ ਮਾਰਾਂਗੇ ਜਾਂ ਫਿਰ ਹੋਰਨਾਂ ਦੀ ਕੁਰਸੀ ਦੀ ਸਥਿਰਤਾ ਲਈ ਹੀ ਕੁਰਬਾਨ ਹੁੰਦੇ ਰਹਾਂਗੇ ?

Kotkapura Kand Police Firing Videos and Photos from Behbal Kalan on 14th Oct 2015

ਪਰ ਸਾਨੂੰ ਐਨਾ ਕੁ ਵੱਡਾ ਰੁਝੇਵਾਂ ਦੇ ਦਿੱਤਾ ਗਿਆ ਹੈ ਕਿ ਅਸੀਂ ਨਰਮੇ ਦੀ ਤਬਾਹੀ ਭੁੱਲ ਕੇ ਝੋਨੇ ਦੀ ਫਸਲ ਮਨਮਰਜ਼ੀ ਨਾਲ ਖਰੀਦਣ ਲਈ ਸਰਕਾਰ ਨੂੰ ਖੁਦ ਥਾਪੀ ਦੇ ਦਿੱਤੀ।..... ਬੇਅਦਬੀ ਦੇ ਦੁੱਖ ਦੇ ਨਾਲ ਨਾਲ ਇਹਨਾਂ ਗੱਲਾਂ ਦਾ ਦੁੱਖ ਵੀ ਰਹੇਗਾ ਕਿ ਕੁਰਸੀ ਦੇ ਚਾਰੇ ਪਾਵੇ ਸਾਡੇ ਦਿਮਾਗਾਂ 'ਤੇ ਹੀ ਨਹੀਂ ਸਗੋਂ ਸਾਡੇ ਦੋਵੇਂ ਹੱਥਾਂ ਤੇ ਦੋਵੇਂ ਪੈਰਾਂ 'ਤੇ ਵੀ ਡਹਿ ਗਏ ਹਨ।

(ਦੋ ਦਿਨ ਬਲੱਡ 'ਪਲੈਸ਼ਰ'' ਵਧਾਈ ਰੱਖਣ ਤੋਂ ਬਾਅਦ ਆਖਰੀ ਮਗਜਮਾਰੀ)

Mobile Version
Mandeep Khurmi Himmatpura: 2 Munde Marwa Laye, Hazaran De Maur Seke Gaye. Parde Pichon Waje Tunke Naal Jathedaran Wallon Ik Hor Hukamname Te Signature Kar Dite Gaye/ Har War Di Tarah Lok Fer Haar Gaye Kyu Ki Beadbi Mamle Karan Surat Singh Khalsa Da Struggle Bhula Dita, Kisan Andolan Nalo Lokan Nu Tod Dita, Chitti Makhi Bhul Gayi, Aane Bahane Mangal Singh Bhi Chandumajre Ne Nirdosh Bna Dita. Hun Shuru Howega Rail'an Rokan Wale Kisana Te Case'an Da Silsila. Par Asin Ehna Dharneya Karan Hi Aine Ku Thak Chuke Howage Ki Kisana Majdooran Di Haal Pahreya Da Sade Te Koi Asar Nahi Howega. Sawal Eh Bhi Hai Ki Asin Ral Mil Ke Roti Nal Jude Masleyan Layi Bhi Naare Marage Ya Fer Horna Di Kursi Di Sathirta Layi Hi Qurban Hunde Rahage?

Par Sanu Aina Ku Wada Rujhewa De Dita Gaya Hai Ki Asin Narme Di Tabahi Bhul Ke Jhone Di Fasal Manmarji Naal Kharidan Layi Sarkar Nu Khud Thaapi De Diti. Beadabi De Dukh De Naal Naal Ehna Gallan Da Dukh Bhi Rahega Ki Kursi De Chare Pawe Te Nahi Sagon Sade Dowe Hathan Te Dowe Pairan Te Bhi Deh Gaye Han.

Kotkapura Kand Police Firing Videos and Photos from Behbal Kalan on 14th Oct 2015



Thursday, 15 October 2015

Sikh vs Punjab Sarkar - Beadbi Of Guru Granth Sahib Ji

Sikh vs Punjab Sarkar - Beadbi Of Guru Granth Sahib Ji
ਸਿੱਖਾਂ ਨੂੰ ਦੇਖ ਕੇ ਏਸ ਮੁਲਕ ਦੀਆਂ ਗੋਲੀਆਂ ਨੂੰ ਚਾਅ ਕਿਓਂ ਚੜ ਜਾਂਦਾ ? 
ਸੌਦਾ ਸਾਧ ਦੇ ਚੇਲਿਆਂ ਨੇ 3 ਦਿਨ ਜਾਮ ਲਾਈ ਰੱਖਿਆ ਓਦੋ ਗੋਲੀ ਕਿਓਂ ਨਹੀ ਚੱਲੀ ?
ਰਾਮਾਨੰਦ ਸਾਧ ਦੇ ਚੇਲਿਆਂ ਨੇ ਸਾਰਾ ਪੰਜਾਬ ਫੂਕ ਸੁੱਟਿਆ ਉਦੋ ਗੋਲੀ ਕਿਓਂ ਨਹੀ ਚੱਲੀ ?
ਲੁਧਿਆਣੇ ਬਿਹਾਰੀਆਂ ਨੇ ਪੁਲਿਸ ਮੂਹਰੇ ਭਜਾ ਲਈ ਉਦੋੰ ਗੋਲ਼ੀ ਕਿਓਂ ਨਹੀਂ ਚਲੀ ? 
ਜਦ ਭਾਈ ਰਾਜੋਆਣਾ ਦੀ ਫਾਂਸੀ ਮੁਆਫੀ ਵੇਲੇ ਗੁਰਦਸਪੂਰ 'ਚ ਹਿੰਦੁਆਂ ਨੇ ਸ਼ਰੇਆਮ ਬਾਜਾਰ ਵਿਚ ਦਸਤਾਰ ਨੂੰ ਅੱਗ ਲਾਈ ਉਦੋੰ ਗੋਲੀ ਕਿਓਂ ਨਹੀਂ ਚਲੀ ? 
ਸ਼ਿਵ ਸੈਨਾ ਜਾਂ RSS ਵਾਲ਼ੇ ਨਿੱਤ ਜਿਉੰਦੇ ਬੰਦੇ ਫੂਕੀ ਜਾਂਦੇ ਆ ਉਸ ਸਮੇ ਕਿਓਂ ਗੋਲੀ ਨਹੀ ਚਲਦੀ ?
ਸਿੱਖਾਂ ਨੂੰ 2 ਦਿਨ ਵੀ ਨਹੀ ਸੀ ਹੋਏ ਸਿਰਫ ਧਰਨੇ ਤੇ ਬੈਠਿਆਂ ਨੂੰ ਹੀ ਗੋਲੀਆਂ ਮਾਰ ਦਿੱਤੀਆਂ ?
ਦੱਸੋ ਕੀ ਏਸ ਮੁਲਕ ਦੀਆਂ ਗੋਲੀਆ ਸਿਰਫ ਸਿੱਖਾਂ ਲਈ ਹੀ ਬਣੀਆਂ ਨੇ ?

ਟਾਈਮ ਵੀ ਤੁਹਾਡਾ, ਵਹਿਮ ਵੀ ਤੁਹਾਡਾ
~ਕੱਡਾਗੇ ਜਰੂਰ~

Mobile Version
Sikhan Nu Dekh Ke Es Mulak Diyan Goliyan Nu Chaa Kyu Char Janda?
Sauda Saadh De Cheleyan Ne 3 Din Jaam Layi Rakheya Odon Goli Kyu Nahi Chali?
Ramanand Sadh De Cheleyan Ne Sara Punjab Fook Sutteya Odon Goli Kyu Nahi Chali?
Ludhiane Biharian Ne Police Moohre Bhja Layi Odon Goli Kyu Nahi Chali?
Jad Bhai Rajoane Di Fansi Muafi Vele Gurdaspur Ch Hindu'an Ne Shareaam Bazar Vich Dastar Nu Agg Layi Odon Goli Kyu Nahi Chali?
Shiv Saina ya RSS Wale Nitt Jeunde Bande Fooki Jande Aa Us Time Goli Kyu Nahi Chaldi?
Sikhan Nu 2 Din Bhi Nahi C Hoye Sirf Dharne Te Baitheyan Nu Hi Golian Maar Ditian.
Sikhan Nu Dekh Ke Es Mulak Diyan Goliyan Sirf Sikhan Layi Hi Banian Ne?

Time Bhi Tuhada, Veham Bhi Tuhada
~Kadage Zarur~