Fauji Veeran Di Kahani - A Story Of A Soldiers
ਫੌਜੀ ਵੀਰਾਂ ਦੀ ਕਹਾਣੀ
ਦੋਸਤੋ ਵਧੀਆ ਲੱਗੀ ਤਾਂ Share ਜਰੂਰ ਕਰਨਾ,
ਸਾਰੀ ਜਿੰਦਗੀ ਲੰਘ ਗਈ ਏ ਦੇਖਦੇ ਤਾਰਾਂ ਨੂੰ,
ਦਿਨੇਂ ਜੰਗਲਾਂ ਚ ਰਹੀਏ ਰਾਤੀ ਕੂਚ ਪਹਾੜਾਂ ਨੂੰ,
ਛੱਡਦੇ ਨਹੀਂਉ ਮੋਰਚਾ ਬਿਨਾਂ ਸਾਹਬ ਦੇ ਆਰਡਰ ਤੋਂ,
ਆਪਣਾ ਹਾਲ ਸੁਨਾਵੇ ਮਾਏ ਤੇਰਾ ਪੁੱਤ ਫੌਜੀ ਬਾਰਡਰ ਤੋਂ,
ਨਾ ਹੀ ਕੋਈ ਟਿਕਾਣਾ ਸਾਡਾ ਵਿੱਚ ਜੰਗਲਾਂ ਦੇ ਵੱਸਦੇ ਆਂ,
ਰੋਈਏ ਅੰਦਰੋਂ ਅੰਦਰੀਂ ਉਤੋਂ ਉਤੋਂ ਹੱਸਦੇ ਆਂ,
ਸੋਣਾ ਪੈਂਦਾ ਪੱਥਰਾ ਤੇ ਬਿਨਾ ਹੀ ਚਾਦਰ ਤੋਂ,
ਆਪਣਾ ਹਾਲ਼਼ ਸੁਨਾਵੇ ..................
ਨਾਂ ਹੀ ਕੋਈ ਦਿਵਾਲੀ ਸਾਡੀ ਨਾਂ ਹੀ ਹੋਲੀ ਏ,
ਮੁੱਲ ਪੈਂਦਾ ਏ ਸਾਡਾ ਜਦ ਚਲਦੀ ਗੋਲੀ ਏ,
ਕਰਦੇ ਪੂਰਾ ਮਾਣ ਨੇ ਤੇਰੇ ਜਵਾਨ ਬਹਾਦਰ ਤੋਂ ਆਪਣਾ ਹਾਲ ਸੁਨਾਵੇ............
ਦਿਲ ਕਰਦਾ ਏ ਮਾਏਂ ਤੇਰੇ ਪੈਰ ਚੁੰਮਨ ਨੂੰ,
ਮੌਕਾ ਮਿਲਜੇ ਬਾਪੂ ਦੀ ਫੜ ਉਂਗਲ ਘੁੰਮਣ ਨੂੰ,
ਵੱਜਦੇ ਦੇਖ ਸਲੂਟ ਤਿਰੰਗੇ 'ਚ ਲਪੇਟੇ ਬਹਾਦਰ ਤੋਂ,
ਆਪਣਾ ਹਾਲ ਸੁਨਾਵੇ ਮਾਏਂ ਤੇਰਾ ਪੁੱਤ ਫੌਜੀ ਬਾਰਡਰ ਤੋਂ
Fauji Veeran Di Kahani
Dosto Vadia Lage Tan Share Jarur Karna,
Sari Zindagi Lang Gayi E Dekhde Taaran Nu,
Dine Junglan Ch Rahiye Raati Kooch Pahadan Nu,
Chad De Nahio Morcha Bina Sahab De Order Ton,
Apna Haal Sunawe Maye Tera Putt Fauji Border Ton,
Na Hi Koi Tikana Sada Vich Junglan De Wasde Aan,
Royiye Andron Andri Utton Utton Hasde Aan,
Sona Painda Pathran Te Bina Hi Chadar Ton,
Apna Haal Sunawe...............
Na Hi Koi Diwali Sadi Na Hi Holi E,
Mull Painda E Sada Jad Chaldi Goli E,
Karde Pura Maan Ne Tere Jawan Bahadur To Apna Haal Sunawe....
Dil Karda E Maye Tere Pair Chuman Nu,
Mauka Milje Bapu Di Fad Ungal Ghuman Nu,
Wajde Dekh Salute Tirange Ch Lapete Bahadur Ton,
Apna Haal Sunawe Maye Tera Putt Fauji Border Ton