Ungal Laun Waleya To Bach Ke - Be Careful
ਇੱਕ ਵਾਰ ਇੱਕ ਆਦਮੀ ਕਿਸੇ ਲਾਲੇ ਦੀ ਦੁਕਾਨ ਤੇ ਜਾਕੇ ਖ਼ਲ ਵਾਲੀ ਬੋਰੀ ਤੇ ਬੈਠ ਗਿਆ, ਲਾਗੇ ਪਏ ਰਾਬ (ਮੁਰੱਬੇ ਦੇ ਰਸ ) ਵਾਲੇ ਪੀਪੇ ਚੋਂ ਉਂਗੰਲ ਲਬੇੜ ਕੇ ਕੰਧ ਨਾਲ ਲਾ ਕੇ ਕਹਿੰਦਾ...ਲਾਲਾ ਆਹ ਕੀ ਰੱਖਿਆ ਈ ?
ਥੋੜੀ ਦੇਰ ਨੂੰ ਰਾਬ ਤੇ ਮੱਖ਼ੀਆਂ ਬੈਠਣ਼ ਲੱਗ ਪਈਆ
ਮੱਖੀਆਂ ਨੂੰ ਖਾਣ ਲਈ ਇੱਕ ਕਿਰਲੀ ਆ ਗਈ,
ਕਿਰਲੀ ਨੂੰ ਵੇਖ਼ਕੇ ਇੱਕ ਚੂਹਾ ਝਪਟ ਪਿਆ.
ਲਾਲੇ ਨੇ ਇੱਕ ਬਿੱਲੀ ਰੱਖ਼ੀ ਸੀ ਓਹ ਚੂਹੇ ਨੂੰ ਫੜ੍ਹਨ ਲਈ ਝਪਟ ਪਈ,!
ਐਨੇ ਨੂੰ ਇੱਕ ਗਾਹਕ ਕੋਈ ਸੌਦਾ ਲੈਣ ਲਈ ਆ ਗਿਆ ਓਹਦੇ ਕੋਲ ਇੱਕ ਕੁੱਤਾ ਸੀ ਓਹ ਕੁੱਤਾ ਬਿੱਲੀ ਨੂੰ ਮਾਰਨ ਲਈ ਦੁਕਾਨ ਅੰਦਰ ਝਪਟ ਪਿਆ.!
ਲਾਲੇ ਕੋਲ ਡਾਂਗ ਪਈ ਸੀ ...ਓਹਨੇ ਕੁੱਤੇ ਦੇ ਸਿਰ ਚ ਮਾਰਕੇ ਕੁੱਤਾ ਮਾਰਤਾ! ਕੁੱਤੇ ਦੇ ਮਾਲਿਕ ਨੇ ਗੁੱਸੇ ਚ ਲਾਗੇ ਪਈ ਇੱਟ ਚੁੱਕੀ ਤੇ ਲਾਲੇ ਦੇ ਸਿਰ ਚ ਮਾਰ ਦਿਤੀ,
ਜਦ ਵਾਹਵਾ ਰੌਲਾ ਪੈ ਗਿਆ ਤੇ ਉਂਗੰਲ ਲਾਉਣ ਵਾਲਾ ਨਾਲ ਦੀ ਹੱਥ ਜੋੜਕੇ ਸਹਿਜੇ ਜਿਹੇ ਕਹਿੰਦੇ ਹੋਏ ਖਿਸਕ ਗਿਆ ਕਿ ਚੰਗਾ ਲਾਲਾ ਜੀ ਤੁਹਾਡਾ ਤਾਂ ਕੰਮ ਵਾਹਵਾ ਵਿਗੜ ਗਿਆ ....ਮੈਂ ਚੱਲਦਾਂ ਕਿਤੇ ਫ਼ੇਰ ਆਉਂ.
ਸੋ ਦੋਸਤੋ ਉਂਗੰਲ ਲਾਉਣ ਵਾਲਿਆਂ ਤੋਂ ਬਚਕੇ ਕਿਉਂਕਿ ਅੱਜ ਕੱਲ੍ਹ ਅਜਿਹੇ ਲੋਕਾਂ ਦੀ ਭਰਮਾਰ ਹੈ ।
******ਖੁਸ਼ ਰਹੋ ਹੱਸਦੇ ਵਸੱਦੇ ਰਹੋ ****
Ik War Ik Aadmi Kise Laale Di Dukaan Te Ja Ke Khal Wali Bori Te Baith Gaya, Laage Paye Raab (Murabbe De Ras) Wale Peepe Cho Ungal Labed Ke Kandh Naal La Ke Kehnda, Lala Aah Ki Rakheya E?
Thodi Der Nu Raab Te Makhiyan Baithan Lag Payian,
Makhiyan Nu Khaan Layi Ik Kirli Aa Gayi,
Kirli Nu Vekh Ke Ik Chuha Jhapat Paya,
Laale Ne Ik Billi Rakhi C Oh Chuhe Nu Fadan Layi Jhapat Payi
Aine Nu Ik Gahak Koi Sauda Lain Layi Aa Gaya Ohde Kol Ik Kutta C Oh Kutta Billi Nu Marn Layi Dukan Andar Jhapat Paya.
Laale Kol Daang Payi C.. Ohne Kutte De Sir Ch Maar Ke Kutta Maarta. Kutte De Malik Ne Gusse Ch Laage Payi Ik Itt ChukiTe Laale De Sir Ch Maar Diti.
Jad Wahwa Raula Pai Gaya Te Ungal Laun Wala Naal Di Hath Jod Ke Sehje Jehe Kehnde Hoye Khisak Gaya Ki Changa Laala Ji Tuhada Tan Kam Vigad Gaya... Main Chalda Kite Fer Aau...
So Dosto Ungal Laun Waleyan To Bachke Kyu Ki Aaj Kal Ajehe Lokan Di Bharmar Hai.