Wednesday 20 July 2016

Collection Of Modern Punjabi Boliyan For Wedding, Girls and Boys

Latest Punjabi Boliyan Collection, Best Punjabi Boliyan Written for Girls Youth festival, Punjabi Boliyan Songs, Bhabi-Deor Funny Boliyan, Know more about Punjabi Culture with the help of these Boliyan. Girls and Boys can try these Boliyan to have some fun shun.

Collection Of Modern Punjabi Boliyan For Wedding, Girls and Boys

Collection Of Modern Punjabi Boliyan

ਅੱਖਾਂ ਅੱਖਾਂ ਵਿੱਚ ਕੁੜੀ ਦਿਲ ਕੱਢੀ ਜਾਵੇ ਜੀ,
ਕਰਦੀ ਸਟੈਪ ਜਦੋਂ ਲੱਕ ਨੂੰ ਹਲਾਵੇ,
ਹੁਸਨ ਸ਼ਰਾਬ ਆ ਸ਼ਰੀਰ ਕੱਚ ਦਾ,
ਤੇਰੇ ਲੱਕ ਵਾਲੀ ਬੀਟ ਨਾਲ ਕਲੱਬ ਨੱਚਦਾ..
ਨੀਂ ਤੇਰੇ ਠੁਮਕੇ ਦੀ ਬੀਟ ਤੇ ਕਲੱਬ ਨੱਚਦਾ
Akhan Akhan Vich Kudi Dil Kadi Jawe Ji,
Kardi Step Jado Lakk Nu Halawe,
Husan Sharab Aa Sareer Kach Da,
Tere Lakk Wali Beat Naal Club Nach Da..
Ni Tere Thumke Di Beat Te Club Nachda
ਪੱਟ ਲਿਆ ਮੁੰਡਾ ਬਿੱਲੋ ਤੇਰੀ ਨੀਂ ਸਮਾਇਲ ਨੇ,
ਸਾਂਵਲਾ ਜਾ ਰੰਗ ਉੱਤੋਂ ਵੱਖਰੇ ਸਟਾਇਲ ਨੇਂ,
ਦਿਲ ਵਾਲਾ ਹੀਰਾ ਦੇਣਾ ਜੜ ਵਿੱਚ ਰਿੰਗ ਨੀਂ..
ਨੀਂ ਤੂੰ ਮੇਰੀ ਕੌਰ ਕੁੜੇ ਮੈਂ ਤੇਰਾ ਸਟਾਇਲਸ਼ ਸਿੰਘ ਨੀਂ ਤੂੰ ਮੇਰੀ ਕੌਰ ਕੁੜੇ
Patt Laya Munda Billo Teri Ni Smile Ne,
Sanwla Ja Rang Utto Wakhe Style Ne,
Dil Wala Heera Dena Jad Vich Ring Ni,
Ni Tu Meri Kaur Kude Main Tera Stylish Singh Ni Tu Meri Kaur Kude
ਫੇਸਬੁੱਕ ਤੇ ਇਸ਼ਕ ਹੋ ਗਿਆ ਚੈਟ 'ਚ ਲੱਗ ਗਈ ਯਾਰੀ,
Whatsapp ਤੇ ਲੱਗਣ ਲੱਗ ਗਈ ਕੁੜੀ ਜਾਨ ਤੋਂ ਪਿਆਰੀ,
ਖਾਦੀ ਪੀਤੀ ਕਲੇਸ਼ ਹੋ ਗਿਆ ਅੜ ਗਈ ਜਦੋਂ ਗਰਾਰੀ,
ਓ ਪੱਪੀ..ਓ ਕਿਸੀ..
ਓ ਪੱਪੀ ਮੰਗੀ ਤੋਂ ਚੰਦਰੀ ਤੋੜ ਗਈ ਯਾਰੀ ਓ ਪੱਪੀ ਮੰਗੀ ਤੋਂ
Facebook Te Ishq Ho Gaya Chat Ch Lag Gayi Yaari,
Whatsapp Te Lagan Lag Gayi Kudi Jaan To Pyari,
Khaadi Peeti Kalesh Ho Gaya Arh Gayi Jado Garaari,
O Pappi....O Kissi..
O Pappi Mangi To Chandri Tod Gayi Yaari O Pappi Mangi To
ਕਦੇ ਹਾਂ ਕਰਕੇ ਕਦੇ ਨਾਂਹ ਕਰਕੇ,
ਹਾਂ ਕਰਕੇ ਨੀਂ ਕਦੇ ਨਾਂਹ ਕਰਕੇ,
Selfie ਲੈ ਲੈ ਨੀਂ... Selfie ਲੈ ਲੈ ਨੀਂ,
Selfie ਲੈ ਲੈ ਨੀਂ ਮੁਟਿਆਰੇ ਲੰਬੀ ਬਾਂਹ ਕਰਕੇ
Kade Han Karde Kade Na Karde,
Han Karke Ni Kade Na Karke,
Selfie Lai Lai Ni.,..Selfie Lai Lai Ni,
Selfie Lai Lai Ni Mutiyare Lambi Baan Karke
ਕਾਲਾ ਡੋਰੀਆ ਕੁੰਢੇ ਨਾਲ ਅੜਿਆ ਈ ਓਏ,
ਕੇ ਛੋਟੇ ਦੇਵਰਾ ਭਾਬੀ ਨਾਲ ਲੜਿਆ ਈ ਓਏ,
ਛੋਟੇ ਦੇਵਰਾ ਤੇਰੀ ਦੂਰ ਪੁਲਾਈ ਵੇ,
ਨਾਂ ਲੜ ਸੋਹਣਿਆਂ ਤੇਰੀ ਇੱਕ ਭਰਜਾਈ ਵੇ,
ਕਾਲਾ ਡੋਰੀਆ ਕੁੰਢੇ ਨਾਲ ਅੜਿਆ ਈ ਓਏ,
ਕੇ ਛੋਟੇ ਦੇਵਰਾ ਭਾਬੀ ਨਾਲ ਲੜਿਆ ਈ ਓਏ
Kala Doriya Kunde Naal Arya E Oye,
Ke Chote Devra Bhabi Naal Ladeya E Oye,
Chote Devra Teri Door Palai Ve,
Na Larh Sohneya Teri Ik Bharjai Ve,
Kala Doriya Kunde Naal Arya E Oye,
Ke Chote Devra Bhabi Naal Ladeya E Oye,
ਫੀਤਾ-ਫੀਤਾ-ਫੀਤਾ
ਵੇ ਤੇਰੇ ਘਰ ਨਈਉ ਵੱਸਣਾ, ਵੇ ਤੁੰ ਮਿਡਲ ਪਾਸ ਨਾ ਕੀਤਾ....
ਵੇ ਤੇਰੇ ਘਰ ਨਈਉ ਵੱਸਣਾ.............
Feeta Feeta Feeta
Ve Tere Ghar Nahio Wasna, Ve Tu Middle Pass Na Kita
Ve Tere Ghar Nahio Wasna......
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀਆਂ ਫਲੀਆਂ,
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀਆਂ ਫਲੀਆਂ,
ਵੇ ਕੁੜੀਆਂ ਪੰਜਾਬ ਦੀਆਂ ਦੁੱਧ ਮੱਖਣਾਂ ਨਾਲ ਪਲੀਆਂ,
ਕੁੜੀਆਂ ਪੰਜਾਬ ਦੀਆਂ..........
Bari Barsi Khatan Gaya Si Khat Ke Lyandia Falliyan,
Bari Barsi Khatan Gaya Si Khat Ke Lyandia Falliyan,
Ve Kudiyan Punjab Diyan Dudh Makhna Naal Paliyan,
Kudiyan Punjab Diyan....
ਬੱਲੇ-ਬੱਲੇ ਬਈ ਕਾਲੀ ਕੁੜਤੀ ਪੀ੍ਤ ਕੌਰ ਦੀ
ਉੱਤੇ ਨਾਂ ਵੇ ਚੰਨਣ ਸਿਆਂ ਤੇਰਾ, ਵੇ ਕਾਲੀ ਕੁੜਤੀ ਪੀ੍ਤ ਕੌਰ ਦੀ
Balle Balle Bai Kaali Kurti Preet Kaur Di,
Utte Naa Ve Chanan Seyan Tera, Ve Kaali Kurti Preet Kaur Di
ਗਹਿਣੇ ਗੂਹਣੇ ਵਾਰਦੇ ਤਾਂ ਲੋਕ ਹੋਣਗੇ,
ਸੋਨਾ ਚਾਂਦੀ ਵਾਰਦੇ ਤਾਂ ਲੋਕ ਹੋਣਗੇ,
ਗੱਭਰੂ ਤੇਰੇ ਤੋਂ ਏ ਜਹਾਨ ਵਾਰਦਾ ਨੀਂ..
ਸੱਚੀ ਤੇਰੇ ਵਾਲਾ ਜੱਟ ਤੈਥੋਂ ਜਾਨ ਵਾਰਦਾ,
ਨੀਂ ਸੱਚੀ ਤੇਰੇ ਵਾਲਾ ਜੱਟ ਤੈਥੋਂ ਜਾਨ ਵਾਰਦਾ
Gehne Goohne Warde Tan Lok Honge,
Sona Chandi Warde Tan Lok Honge,
Gabru Tere To E Jahan Warda Ni,
Sachi Tere Wala Jatt Tetho Jaan Warda,
Ni Tere Wala Jatt Tetho Jaan Warda
ਸੱਸ ਮੇਰੀ ਨੇ ਜੌੜੇ ਜੰਮੇ,
ਸੱਸ ਮੇਰੀ ਨੇ ਜੌੜੇ ਜੰਮੇ, ਇੱਕ ਬੱਕਰੀ ਇੱਕ ਲੇਲਾ,
ਸੱਸੇ ਇਹ ਕੀ ਰੌਣਕ ਮੇਲਾ,
ਨੀਂ ਸੱਸੇ ਇਹ ਕੀ ਰੌਣਕ ਮੇਲਾ
Sas Meri Ne Jaure Jamme,
Sas Meri Ne Jaure Jamme, Ik Bakri Ik Lela,
Sase Ni Eh Ki Raunak Mela,
Ni Sase Eh Ki Raunak Mela
ਓ ਮੌਤ ਮੌਤ ਨਾ ਕਰਿਆ ਕਰ ਨੀਂ, ਦੇਖ ਮੌਤ ਦੇ ਕਾਰੇ,
ਮੌਤ ਮੌਤ ਨਾ ਕਰਿਆ ਕਰ ਨੀਂ, ਦੇਖ ਮੌਤ ਦੇ ਕਾਰੇ,
ਪਹਿਲਾਂ ਮੌਤ ਨੇਂ ਦਿੱਲੀ ਲੁੱਟੀ ਫੇਰ ਵੜੀ ਪਟਿਆਲੇ,
ਓ ਨਾਭੇ ਸ਼ਹਿਰ ਦੀ ਮਰਗੀ ਕੰਜ਼ਰੀ....
ਰੌਣਕ ਲੈ ਗੀ ਨਾਲੇ, ਜਲ ਤੇ ਫੁੱਲ ਤਰਦਾ ਚੱਕ ਲੈ ਪਤਲੀਏ ਨਾਰੇ,
ਜਲ ਤੇ ਫੁੱਲ ਤਰਦਾ...
O Maut Maut Na Kareya Kar Ni, Vekh Maut De Kaare,
Maut Maut Na Kareya Kar Ni, Vekh Maut De Kaare,
Pehla Maut Ne Delhi Lutti, Fer Wadi Patiale,
O Nabhe Shehar Di Margi Kanjri....
O Beli Merio...Nabhe Shehar Di Margi Kanjri.
Raunak Lai Gi Naale, Jal Te Ful Tarda Chak Lai Patliye Naare,
Jal Te Ful Tarda
ਓ ਜੇ ਛੜਿਓ ਤੁਸੀ ਵਿਆਹ ਕਰਵਾਉਣਾ,
ਤੜਕੇ ਉੱਠ ਕੇ ਨਹਾਇਆ ਕਰੋ,
ਰੰਨਾਂ ਵਾਲਿਆਂ ਦੇ ਦਰਸ਼ਨ ਪਾਇਆ ਕਰੋ,
ਓ ਰੰਨਾਂ ਵਾਲਿਆਂ ਦੇ ਦਰਸ਼ਨ ਪਾਇਆ ਕਰੋ
O Je Chadeo Tusi Viah Karwauna,
Tadke Uth Ke Nahaya Karo,
Ranna Waleyan De Darshan Paya Karo,
O Ranna Waleyan De Darshan Paya Karo
Chitta Chadra, Pag Gulabi - Malwai Gidha Boliyan
Ve Main Ishq Tere Di Mari - Malwai Gidha Boliyan
ਸੱਸ ਮੇਰੀ ਦੇ ਮਾਤਾ ਨਿਕਲੀ, ਨਿਕਲੀ ਮਾੜੀ ਮਾੜੀ,
ਸੱਸ ਮੇਰੀ ਦੇ ਮਾਤਾ ਨਿਕਲੀ, ਨਿਕਲੀ ਮਾੜੀ ਮਾੜੀ,
ਸਹੁਰਾ ਮੇਰਾ ਪੂਜਣ ਲੱਗਾ, ਲੈ ਕੇ ਲਾਲ ਫੁਲਕਾਰੀ,
ਜੋਤ ਜਗਾਉਂਦੇ ਨੇਂ ਦਾੜੀ ਫੂਕਲੀ ਸਾਰੀ
ਹੋ ਜੋਤ ਜਗਾਉਂਦੇ ਨੇਂ ਦਾੜੀ ਫੂਕਲੀ ਸਾਰੀ
Sas Meri De Mata Nikli, Nikli Mari Mari,
Sas Meri De Mata Nikli, Nikli Mari Mari,
Sohra Mera Poojan Laga, Lai Ke Laal Phulkari,
Jot Jagaunde Ne Daari Fook Li Sari,
O Jot Jagaunde Ne Daari Fook Li Sari
ਬਾਰੀ ਬਰਸੀ ਖੱਟਣ ਗਿਆ ਸੀ, ਓ ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦੀਆਂ ਮੇਖਾਂ.......
ਬਈ ਬੁੱਢੀਆਂ ਤਾਂ ਤਰਸ ਦੀਆਂ ਵੇ ਮੈਂ ਕਿਹੜੇ ਬੁੱਢੜੇ ਵੱਲ ਵੇਖਾਂ
ਵੇ ਬੁੱਢੀਆਂ ਤਾਂ ਤਰਸ ਦੀਆਂ ਵੇ ਮੈਂ ਕਿਹੜੇ ਬੁੱਢੜੇ ਵੱਲ ਵੇਖਾਂ
Bari Barsi Khatan Gaya C, O Bari Barsi Khatan Caya C,
Khat Ke Lyandia Mekhan...
Budhian Tan Taras Diyan Ve Main Kehde Budhde Wal Vekhan,
Ve Budhian Tan Taras Diyan Ve Main Kehde Budhde Wal Vekhan
ਸੱਸ ਮੇਰੀ ਨੇਂ ਮੁੰਡੇ ਜੰਮੇ ਜੰਮ ਜੰਮ ਭਰੀ ਰਸੋਈ,
ਓ ਸੱਸ ਮੇਰੀ ਨੇਂ ਮੁੰਡੇ ਜੰਮੇ ਜੰਮ ਜੰਮ ਭਰੀ ਰਸੋਈ,
ਸਾਰੇ ਮਾਂ ਵਰਗੇ ਪਿਓ ਵਰਗਾ ਨਾਂ ਕੋਈ,
ਵੇ ਸਾਰੇ ਮਾਂ ਵਰਗੇ ਪਿਓ ਵਰਗਾ ਨਾਂ ਕੋਈ
Sa Meri Ne Munde Jame, Jam Jam Bhari Rasoi,
O Sa Meri Ne Munde Jame, Jam Jam Bhari Rasoi,
Sare Maa Warge Pao Warga Na Koi,
Ve Sare Maa Warge Pao Warga Na Koi
ਓ ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਰਾਇਆ,
ਬਈ ਮੈਂ ਤਿੰਨ ਦਿਨ ਰਹੀ ਲੱਭਦੀ,
ਲੌਂਗ ਜੇਠ ਦੀ ਮੁੱਛਾਂ ਤੋਂ ਥਿਆਇਆ
ਮੈਂ ਤਿੰਨ ਦਿਨ ਰਹੀ ਲੱਭਦੀ......
O Bari Barsi Khatan Gaya C, Bari Barsi Khatan Gaya C
Khat Ke Layanda Raya,
Bai Main 3 Din Rahi Labh Di,
Laung Jeth Di Muchhan To Theaya,
Main 3 Din Rahi Labh Di...
ਸੱਸ ਮੇਰੀ ਨੇਂ ਮੁੰਡੇ ਜੰਮੇ, ਮੁੰਡੇ ਜੰਮੇ ਅੱਠ,
ਓ ਸੱਸ ਮੇਰੀ ਨੇਂ ਮੁੰਡੇ ਜੰਮੇ, ਮੁੰਡੇ ਜੰਮੇ ਅੱਠ,
ਸੱਤਾਂ ਵਾਰੀ ਮਿਲੀ ਪੰਜ਼ੀਰੀ, ਅੱਠਵੀਂ ਵਾਰੀ ਬੱਸ,
ਬਰੇਕਾਂ ਹੁਣ ਲੱਗੀਆਂ ਹੁਣ ਲੱਗੀਆਂ ਮੇਰੀ ਸੱਸ,
ਹੁਣ ਲੱਗੀਆਂ ਹੁਣ ਲੱਗੀਆਂ ਮੇਰੀ ਸੱਸ,
ਬਰੇਕਾਂ ਹੁਣ ਲੱਗੀਆਂ ਹੁਣ ਲੱਗੀਆਂ ਮੇਰੀ ਸੱਸ
Sa Meri Ne Munde Jame, Munde Jame 8,
O Sa Meri Ne Munde Jame, Munde Jame 8,
Sattan Wari Mili Panjeeri, Athwi Wari Bus,
Breakan Hun Lagian, Hun Lagian Meri Sas,
Breakan Hun Lagian, Hun Lagian Meri Sas,
Breakan Hun Lagian, Hun Lagian Meri Sas
ਗੱਭਰੂ ਜੱਟਾਂ ਦਾ ਪੁੱਤ ਛੈਲ ਛਬੀਲਾ,
ਗੱਭਰੂ ਜੱਟਾਂ ਦਾ ਪੁੱਤ ਛੈਲ ਛਬੀਲਾ,
ਕੋਲੋਂ ਦੀ ਲੰਘ ਗਿਆ ਚੁੱਪ ਕਰਕੇ,
ਨੀਂ ਉਹ ਲੈ ਗਿਆ ਕਾਲਜਾ ਰੁੱਗ ਭਰਕੇ,
ਨੀਂ ਉਹ ਲੈ ਗਿਆ ਕਾਲਜਾ ਰੁੱਗ ਭਰਕੇ
Gabru Jattan Putt Chail Chabeela,
Gabru Jattan Putt Chail Chabeela,
Kolo Di Lang gaya Chup Karke,
Ni Oh Lai Gaya Kalja Rugg Bhar Ke,
Ni Oh Lai Gaya Kalja Rugg Bhar Ke
ਮੇਰੀ ਕਰਲੈ ਪਛਾਣ ਵੇ ਤੂੰ ਮੁੰਡਾ ਅਣਜਾਣ,
ਮੇਰੀ ਕਰਲੈ ਪਛਾਣ ਵੇ ਤੂੰ ਮੁੰਡਾ ਅਣਜਾਣ,
ਗੋਰੇ ਰੰਗ ਤੇ ਡੋਰੀਏ ਕਾਲੇ ਦੀ,
ਵੇ ਮੈਂ ਕੁੜੀ ਆਂ ਸ਼ਹਿਰ ਪਟਿਆਲੇ ਦੀ,
ਵੇ ਮੈਂ ਕੁੜੀ ਆਂ ਸ਼ਹਿਰ ਪਟਿਆਲੇ ਦੀ
Meri Kar Lai Pachaan Ve Tu Munda Anjaan,
Meri Kar Lai Pachaan Ve Tu Munda Anjaan,
Gore Rang Te Doriye Kaal Di,
Ve Main Kudi Aan Shehar Patiale Di,
Ve Main Kudi Aan Shehar Patiale Di
ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣ ਦਾ,
ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣ ਦਾ,
ਅੈਵੇਂ ਫਿਰੇ ਵੇ ਤੰਬੂ ਕਾਗਜ਼ਾਂ ਦੇ ਤਾਣ ਦਾ,
ਅੈਵੇਂ ਫਿਰੇ ਵੇ ਤੰਬੂ ਕਾਗਜ਼ਾਂ ਦੇ ਤਾਣ ਦਾ
Teri Meri Lagi Nu Jahaan Sara Jaan Da,
Teri Meri Lagi Nu Jahaan Sara Jaan Da,
Aiven Phire Ve Tambu Kagzan De Taan Da,
Aiven Phire Ve Tambu Kagzan De Taan Da
ਪੇਕਿਆਂ ਦਾ ਘਰ ਖੁੱਲਮ ਖੁੱਲਾ, ਪੇਕਿਆਂ ਦਾ ਘਰ ਖੁੱਲਮ ਖੁੱਲਾ,
ਸਹੁਰਿਆਂ ਦੇ ਭੀੜੀ ਥਾਂ, ਵੇ ਜਾ ਮੈਂ ਨੀਂ ਵੱਸਣਾ ਕੁਪੱਤੀ ਤੇਰੀ ਮਾਂ
ਵੇ ਜਾ ਮੈਂ ਨੀਂ ਵੱਸਣਾ ਕੁਪੱਤੀ ਤੇਰੀ ਮਾਂ......
Pekeyan Da Ghar Khulam Khulla,
Pekeyan Da Ghar Khullam Khulla,
Sohreyan De Bheedi Than, Ve Ja Main Ni Wasna Kupatti Teri Maa,
Ve Ja Main Ni Wasna Kupatti Teri Maa...
ਲੈ ਆ ਗਿਆ ਲੈ ਆ ਗਿਆ ਦਾਰੂ ਪੀ ਕੇ,
ਲੈ ਕੁੱਟੀ ਲੈ ਕੁੱਟੀ ਗੁੱਤੋਂ ਫੜ ਕੇ,
ਲੈ ਆ ਗਿਆ ਲੈ ਆ ਗਿਆ ਥਾਣਾ ਚੜ ਕੇ,
ਲੈ..ਲੈ ਗਏ, ਲੈ..ਲੈ ਗਏ ਜੱਟ ਨੂੰ ਫੜ ਕੇ,
ਨੀਂ ਛੁਡਾ ਲੈ, ਨੀਂ ਛੁਡਾ ਲੈ ਵੈਰਨੇਂ, ਜ਼ਮੀਨ ਗਹਿਣੇ ਧਰ ਕੇ
ਨੀਂ ਛੁਡਾ ਲੈ ਵੈਰਨੇਂ, ਜ਼ਮੀਨ ਗਹਿਣੇ ਧਰ ਕੇ
Lai Aa Gaya Lai Aa Gaya Daaru Pee Ke,
Lai Kutti Lai Kutti Gutto'n Fad Ke,
Lai Aa Gaya Lai Aa Gaya Thaana Char Ke,
Lai Lai Gaye..Lai Lai Gaye Jatt Nu Fad Ke,
Ni Chuda Lai, Ni Chuda Lai Vairne,,Jameen Gehne Dhar Ke,
Ni Chuda Lai Vairne,,Jameen Gehne Dhar Ke
ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ,
ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ,
ਨਿੱਤ ਆਉਣਾ ਜਾਣਾ ਉਹਦਾ ਕੰਮ ਸਰਕਾਰੀ,
ਨਿੱਤ ਆਉਣਾ ਜਾਣਾ ਉਹਦਾ ਕੰਮ ਸਰਕਾਰੀ,
ਮੇਰਾ ਤਾਂ ਮੰਦੜਾ ਹਾਲ ਮਾਏਂ ਮੇਰੀਏ,
ਦੱਸ ਕਿਹਦਾ ਕੱਢਾਂ ਰੁਮਾਲ ਮਾਏਂ ਮੇਰੀਏ
Pachiyan Pinda Da Mera Dhol Patwari,
Pachiyan Pinda Da Mera Dhol Patwari,
Nitt Auna Jana Ohda Kam Sarkari,
Nitt Auna Jana Ohda Kam Sarkari,
Mera Tan Mandra Haal Maye Meriye,
Das Kihda Kada Rumaal Maye Meriye
ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਢਾਉਣੀਆਂ,
ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਢਾਉਣੀਆਂ,
ਸਾਨੂੰ ਵੀ ਕਢਾ ਦੇ ਗੁੱਟ ਮੁੰਡਿਆਂ, ਨਹੀਂ ਤਾਂ ਜਾਣਗੇ ਮੁਲਾਜ਼ੇ ਟੁੱਟ ਮੁੰਡਿਆ
ਵੇ ਨਹੀਂ ਤਾਂ ਜਾਣਗੇ ਮੁਲਾਜ਼ੇ ਟੁੱਟ ਮੁੰਡਿਆ
Je Tu Suniare Kolo Nattiyan Kadaunia,
Je Tu Suniare Kolo Nattiyan Kadaunia,
Sanu Bhi Kda De Gutt Mundeya, Nahi Tan Jaange Mulaaje Tutt Mundeya,
Ve Nahi Tan Jaang Mulaaje Tutt Mundeya
ਤੇਰੇ ਉੱਤੋਂ ਜਾਨ ਕੁਰਬਾਨ ਮੇਰੇ ਵੱਲੋਂ ਭਾਵੇਂ,
ਤੇਰੇ ਉੱਤੋਂ ਜਾਨ ਕੁਰਬਾਨ ਮੇਰੇ ਵੱਲੋਂ ਭਾਵੇਂ
ਹੁਣੇ ਤੂੰ ਕਰਾ ਲੈ ਸੱਗੀ ਫੁੱਲ ਗੋਰੀਏ,
ਸਾਨੂੰ ਵੇਚ ਕੇ ਸਾਨੂੰ ਵੇਚ ਕੇ ਬਾਜ਼ਾਰ ਵਿੱਚ ਮੁੱਲ ਗੋਰੀਏ
ਸਾਨੂੰ ਵੇਚ ਕੇ ਬਾਜ਼ਾਰ ਵਿੱਚ ਮੁੱਲ ਗੋਰੀਏ ਸਾਨੂੰ ਵੇਚ ਕੇ....
Tere Utto Jaan Qurban Mere Wallo Bhawein,
Tere Utto Jaan Qurban Mere Wallo Bhawein,
Hun Tu Kra Lai Saggi Ful Goriye,
Sanu Vech Ke Bazaar Vich Mull Goriye.
Sanu Vech Ke Bazaar Vich Mull Goriye.
ਤਾਰਾਂ ਤਾਰਾਂ ਤਾਰਾਂ ਨੀਂ ਚੁੱਪ ਚੁੱਪ ਕਿਉਂ ਫਿਰਨ ਸਰਕਾਰਾਂ ਨੀਂ,
ਚੁੱਪ ਚੁੱਪ ਕਿਉਂ ਫਿਰਨ ਸਰਕਾਰਾਂ ਨੀਂ...
ਊੁਰੀ ਊਰੀ ਊਰੀ ਵੇ ਦੁੱਧ ਡੁੱਲਿਆ ਜੇਠ ਨੇਂ ਘੂਰੀ ਵੇ,
ਦੁੱਧ ਡੁੱਲਿਆ ਜੇਠ ਨੇਂ ਘੂਰੀ ਵੇ.....
Taaran Taaran Taaran Ni Chup Chup Kyu Firn Sarkaran Ni,
Chup Chup Kyu Firn Sarkaran Ni,
Uri Uri Uri Ve Dudh Dulleya Jeth Ne Ghoori Ve,
Dudh Dulleya Jeth Ne Ghoori Ve
ਹੋਰਾਂ ਦੇ ਮਾਹੀਏ ਲੰਮ ਸਲੰਮੇ,
ਹੋਰਾਂ ਦੇ ਮਾਹੀਏ ਲੰਮ ਸਲੰਮੇ ਮੈਨੂੰ ਨਾਂ ਮਿਲਿਆ ਮੇਚ ਦਾ,
ਮੈਂ ਮਰਗੀ ਲੋਕੋ ਵੇ.... ਵੈਨਕੁਵਰ ਗੋਭੀ ਵੇਚਦਾ
ਮੈਂ ਮਰਗੀ ਲੋਕੋ ਵੇ.... ਟੋਰਾਂਟੋ ਗੋਭੀ ਵੇਚਦਾ
Horan De Mahiye Lam Salame,
Horan De Mahiye Lam Salame, Mainu Na Mileya Mech Da,
Main Margi Loko Ve...Vancouver Gobhi Vech Da,
Main Margi Loko Ve..Toronto Gobhi Vech Da
I will update this page with more Punjabi Boliyan. If you have a collection of Boliyan then please share via comments. Also please share this page on Facebook, Pinterest, Twitter, Instagram etc.