Viah, Sanjog and Sach
ਵਿਆਹ ਕਰਨ ਵੇਲੇ ਜਦ ਘਰ ਦੇ ਕੁੜੀ/ਮੁੰਡਾ ਟੋਲਦੇ ਨੇ ਤਾਂ ਜੇ ਕਿਤੇ ਗੱਲ ਨਾ ਬਣੇ, ਫਿਰ ਇਹ ਕਹਿ ਦਿੰਦੇ ਨੇ ਕੇ ''ਜਿਥੇ ਸੰਯੋਗ ਹੋਏ, ਆਪੇ ਹੋ ਜਾਣਾ, ਅਜੇ ਸੰਯੋਗ ਢਿੱਲੇ ਨੇ''
ਇਹ ਗੱਲ ਕਿੰਨੀ ਕੁ ਸੱਚ ਹੈ ਕਿ ''ਸੰਯੋਗ ਧੁਰੋਂ ਲਿਖੇ ਹੁੰਦੇ ਨੇ ਜਾਂ ਫਿਰ ਰੱਬ ਜੋੜੀਆਂ ਬਣਾ ਕੇ ਭੇਜਦਾ ਹੈ ?''
ਆਓ, ਦੋ ਕੁ ਮਿੰਟ ਐਸ ਵਾਰੇ ਗੱਲ ਕਰ ਲੈਂਦੇ ਹਾਂ !
ਜੇ ਮੰਨ ਲਿਆ ਜਾਵੇ ਕੇ ਰੱਬ ਸੰਯੋਗ ਲਿਖਦਾ ਹੈ ਤਾਂ ਰੱਬ ਕੁੜੀ ਜਾਂ ਮੁੰਡੇ ਨੂੰ ਓਹਦੀ ਜਾਤ ਤੋਂ ਬਾਹਰ ਕਿਉਂ ਨਹੀਂ ਕਿਸੇ ਨਾਲ ਜੋੜਦਾ ?
ਜ਼ਿਆਦਾਤਰ ਵਿਆਹ ਆਪਣੀ ਹੀ ਜਾਤ 'ਚ ਹੁੰਦੇ ਨੇ, ਫਿਰ ਧੁਰੋਂ ਲਿਖਣ ਵਾਲਾ Out Of Caste ਕਿਉਂ ਨਹੀਂ ਕਿਸੇ ਨੂੰ ਮਿਲਾਉਂਦਾ ?
ਸੈਂਕੜੇ ਸਾਲਾਂ ਤੋਂ ਜਾਤਾਂ ਪਾਤਾਂ ਦਾ ਵਿਰੋਧ ਹੋ ਰਿਹਾ ਹੈ. ਕਈ ਪੈਗੰਬਰ ਵੀ ਆਏ ਜਿਹਨਾਂ ਰੱਬ ਦੀਆਂ ਗੱਲਾਂ ਕੀਤੀਆਂ ਤੇ ਜਾਤਾਂ ਦਾ ਵਿਰੋਧ ਕੀਤਾ.
ਫਿਰ ਓਹੀ ਰੱਬ ਸੰਯੋਗ ਲਿਖਣ ਵੇਲੇ ਜਾਤ, ਧਰਮ ਤੋਂ ਬਾਹਰ ਨਹੀਂ ਜਾਂਦਾ , ਕਿਉਂ ?
ਜੇ ਰੱਬ ਚਾਹੇ ਤਾਂ ਦੁਨੀਆ ਦੇ ਸੰਯੋਗ ਇਦਾਂ ਲਿਖੇ ਕੇ, ਧਰਮਾਂ, ਜਾਤਾਂ ਦੀ ਐਸੀ ਕੀ ਤੈਸੀ ਫ਼ਿਰ ਜਾਵੇ ! ਕੋਈ ਊਚ ਨੀਂਚ ਨਾ ਰਹੇ, ਕੋਈ ਰੌਲਾ ਨਾ ਰਹੇ, ਸਭ ਇੱਕ ਹੋ ਜਾਣ.
ਦੁੱਜਾ, ਕੀ ਰੱਬ ਸੰਯੋਗ ਲਿਖਣ ਵੇਲੇ Data ਵੀ Update ਕਰਦਾ ਹੈ ?
ਜਿਵੇਂ ਭਾਰਤ ਦੀ ਵੰਡ ਤੋਂ ਪਹਿਲਾਂ ਮੁੰਡਾ ਲੁਧਿਆਣੇ ਦਾ ਤੇ ਕੁੜੀ ਲਾਹੌਰ ਦੀ ਦਾ ਵਿਆਹ ਵੀ ਹੋ ਜਾਂਦਾ ਸੀ | ਪਰ ਜਿਦਾਂ ਹੀ ਵੰਡ ਹੋ ਕੇ ਵਿਚਕਾਰ ਤਾਰ ਆ ਗਈ, ਰੱਬ ਨੇ ਦੁੱਜੇ ਪਾਸੇ ਵੱਲ ਸਾਡੇ ਸੰਯੋਗ ਲਿਖਣੇ ਬੰਦ ਕਰ ਦਿੱਤੇ.
ਸ਼ਾਇਦ ਰੱਬ ਨੂੰ ਪਤਾ ਹਊ ਕੇ Immigration and Visa ਦਾ ਰੌਲਾ ਰਹੂ ਫ਼ਿਰ, ਰਹਿਣ ਦਿੰਦੇ ਆ.
ਤੀਜਾ, ਜੇ ਰੱਬ ਸੰਯੋਗ ਲਿਖਦਾ ਹੈ ਤਾਂ ਕੀ ਓਹ ਤਲਾਕ ਵਾਲਾ Section ਵੀ ਨਾਲ ਹੀ ਭਰਕੇ ਭੇਜਦਾ ਹੈ ਕੇ ''ਚਲੋ ਤੁਹਾਡਾ ਵਿਆਹ ਕਰਵਾ ਦਿੰਦੇ ਆ ਪਰ ਇੰਨੇ ਮਹੀਨਿਆਂ ਬਾਅਦ ਜੁਦਾ ਵੀ ਮੈਂ ਹੀ ਕਰੂ ?
ਤਲਾਕ, ਘਰੇਲੂ ਹਿੰਸਾ, ਮਾਰ ਕੁਟਾਈ, ਦਾਜ ਬਲੀ, ਝੂਠੇ ਕੇਸ ਆਦਿ ਵੀ ਸੰਯੋਗ ਵਾਲੇ ਫਾਰਮ 'ਚ ਕੀ ਨਾਲ ਹੀ ਭਰੇ ਜਾਂਦੇ ਆ ?
ਚੌਥਾ, ਜੇ ਕੁੜੀ ਮੁੰਡਾ ਧੁਰੋਂ ਲਿਖੇ ਸੰਯੋਗਾਂ ਕਰਕੇ ਆਪਸ ਵਿੱਚ Love Marriage ਕਰਵਾ ਲੈਂਦੇ ਨੇ ਤਾਂ ਘਰ ਵਾਲੇ ਫ਼ਿਰ ਰੱਬ ਦੀਆਂ ਲਿਖੀਆਂ ਨੂੰ ਕਿਉਂ ਨਹੀਂ ਮੰਨਦੇ ?
ਓਥੇ ਵੀ ਕਹਿ ਸਕਦੇ ਨੇ ਕੇ ''ਸੰਯੋਗ ਸੀ ! ਹੋ ਗਿਆ ਦੋਨਾਂ ਦਾ ਵਿਆਹ.''
ਪਰ ਨਹੀਂ, ਓਹ ਤਾਂ ਰੱਬ ਦੀ ਗੱਲ ਗਲਤ ਕਰਕੇ ਓਹਨਾਂ ਦੇ ਕਤਲ ਤੱਕ ਪਹੁੰਚ ਜਾਂਦੇ ਨੇ, ਜਿਹਨੂੰ Honor Killing ਕਹਿੰਦੇ ਨੇ, ਮੁੱਕਦੀ ਗੱਲ, ਸੰਯੋਗ ਸੰਯਾਗ ਕੋਈ ਨਹੀਂ ਲਿਖਦਾ. ਕੁਝ ਧੁਰੋਂ ਨਹੀਂ ਲਿਖਿਆ ਹੁੰਦਾ, ਕੋਈ ਵੀ ਜੋੜੀ ਓਹਨੇ ਨਹੀਂ ਤਿਆਰ ਕਰਕੇ ਰੱਖੀ ਹੁੰਦੀ. ਸਭ ਹੇਠਾਂ ਸਾਡੇ ਆਪਣੇ ਹੀ ਹੱਥ ਵੱਸ ਹੈ.
ਜੇ ਰੱਬ ਦੇ ਲਿਖੇ ਸੰਯੋਗ ਕਾਮਯਾਬ ਹੁੰਦੇ ਤਾਂ ਸੁਰਜੀਤ ਪਾਤਰ ਜੀ ਨੂੰ ਇਹ ਸਤਰਾਂ ਨਾ ਲਿਖਣੀਆਂ ਪੈਂਦੀਆਂ ਕੇ
''ਇੱਕ ਕੈਦ 'ਚੋਂ ਦੁੱਜੀ ਕੈਦ 'ਚ ਜਾ ਪਹੁੰਚੀ,
ਕੀ ਖੱਟਿਆ ਮੈਂ ਮਹਿੰਦੀ ਲਾ ਕੇ, ਵੱਟਣਾ ਮੱਲਕੇ !''
Mobile Version
Viah Karn Vele Jad Ghar De Kudi/Munda Tolde Ne Tan Je Kite Gal Na Bane, Fer Eh Keh Dinde Ne Ki "Jithe Sanjog Hoye, Ape Ho Jana, Aje Sanjog Dhille Ne"
Eh Gal Kini Ku Sachi Hai "Sanjog Dhuro Likhe Hunde Ne Ya Fer Rabb Jodian Bna Ke Bhejda Hai?"
Aao, 2 Ku Min. Es Bare Gal Kar Lainde Han!
Je Man Laya Jawe Ke Rabb Sanjog Likhda Hai Tan Rabb Kudi Ya Munde Nu Ohdi Jaat To Bahar Kyu Nahi Kise Naal Jod Da?
Jyadatar Viah Apni Hi Jaat Ch Hunde Ne, Fer Dhuro Likhn Wala Out of Caste Kyu Nahi Kise Nu Milaunda?
Sainkde Saalan To Jaatan Paatan Da Virodh Ho Reha Hai, Kayi Paigambar Bhi Aye Jihna Rabb Diyan Gallan Kitian Te Jaatan Da Virodh Kita.
Fer Ohi Rabb Sanjog Likhn Vele Jaat, Dharam To Bahar Nahi Janda, Kyu?
Je Rabb Chahe Tan Dunia De Sanjog Eda Likhe Ke, Dharman, Jaatan Di Aisi Ki Taisi Fer Jaye! Koi Oonch Neech Na Rahe, Koi Raula Na Rahe, Sabh Ik Ho Jaan.
Duja, Ki Rabb Sanjog Likhn Vele Data Bhi Update Karda Hai?
Jiwe Bharat Di Wand To Pehla Munda Ludhiane Da Te Kudi Lahore Di Da Viah Bhi Ho Janda C.
Par Jidan Hi Wand Ho Ke Vichkar Taar Aa Gayi, Rabb Ne Duje Pase Wal Sade Sanjog Likhne Band Kar Dite.
Shayad Rabb Nu Pta Hou Ke Immigration and Visa Da Raula Rahu Fer, Rehn Dinde Aan.
Teeja, Je Rabb Sanjog Likhda Hai Tan Ki Oh Talaak Wala Section Bhi Naal Hi Bharke Bhejda Hai Ki "Chalo Tuhada Viah Karwa Dine Aa Par Ene Mahinya Baad Judaa Bhi Main Hi Karu?"
Talaak, Gharelu Hinsa, Maar Kutai, Daaj Bali, Jhuthe Kes Aadi Bhi Sanjog Wale Farm Ch Ki Naal Hi Bhare Jande Aa?
Chautha, Je Kudi Munda Dhuro Likhe Sanjogan Karke Aapas Vich Love Marriage Karwa Lainde Ne Tan Ghar Wale Fer Rabb Diyan Likhian Nu Kyu Nahi Mande?
Othe Bhi Keh Sakde Ne Ki "Sanjog C! Ho Gaya Dona Da Viah."
Par Nahi, Oh Tan Rabb Di Gal Galat Karke Ohna De Katal Tak Pahunch Jande Ne, Jihnu Honor Killing Kehnde Ne.
Mukkdi Gal, Sanjog Sanjaag Koi Nahi Likhda, Kuj Dhuro Nahi Likheya Hunda, Koi Bhi Jodi Ohne Nahi Tyar Karke Rakhi Hundi, Sabh Hetha Sade Apne Hi Hath Was Aa.
Je Rabb De Likhe Sanjog Kamzab Hunde Tan Surjit Patar Ji Nu Eh Sattran Na Likhnia Paindiyan Ke
"Ik Qaid Cho Duji Qaid Ch Ja Pauhanchi,
Ki Khatteya Main Mehndi La Ke, Wattna Mall Ke!"