Wednesday, 5 August 2015

September Intake vs Punjabi IELTS Students

September Intake vs Punjabi IELTS Students

September Intake ਆ ਰਿਹਾ, ਬਹੁਤ ਸਾਰੇ ਪੰਜਾਬੀ Students ਸੁਪਨੇ ਦੇਖ ਰਹੇ ਹੋਣੇ ਹਨ Canada ਆਉਣ ਦੇ, Especially Nursing Profession ਦੀਆਂ ਕੁੜੀਆਂ ਤੇ +2 ਪਾਸ ਮੁੰਡੇ, ਪਰ ਗਰਾਰੀ ਆ ਕੇ IELTS ਤੇ ਅੜਦੀ ਹੈ ਜਦ Band Requirement ਪੂਰੀ ਨਹੀਂ ਹੁੰਦੀ! ਫਿਰ ਕੁਝ ਇੱਕ ਤਾਂ Australia ਵੱਲ ਰੁੱਖ ਕਰਦੇ ਹਨ ਤੇ ਜਿਹਨਾਂ ਦੀ Australia ਲਈ ਵੀ Requirement ਪੂਰੀ ਨਾ ਹੋਵੇ...ਉਨਾਂ ਲਈ Last & Good Option..."New Zealand" ਜਿੱਥੇ IELTS ਤੋਂ ਬਿਨਾਂ ਵੀ Apply ਕਰ ਸਕਦੇ ਹਾਂ & Visa ਵੀ ਆਸਾਨੀ ਨਾਲ ਮਿਲ ਜਾਂਦਾ ਤੇ Canada ਵਾਂਗ 10,000 Dollar Account 'ਚ ਪਾਉਣ ਦੀ Compulsion ਵੀ ਨਹੀਂ !

ਕਈ ਤਾਂ ਮੇਰੇ ਵਾਂਗ Time TV Channel ਲਗਾ ਕੇ ਘੰਟਿਆਂਬੰਦੀ Agents ਦੀਆਂ ਗੱਪਾਂ ਸੁਣਦੇ ਹੋਣੇ ਆ...ਗੱਪਾਂ ਇਸ ਲਈ ਕਿਹਾ ਕਿਉਂਕਿ ਜੋ ਇਹ ਦੱਸਦੇ ਆ ਹੁੰਦਾ ਸਭ ਕੁਝ ਉਸਦੇ ਵਿਪਰੀਤ (ਉਲਟ) ਹੈ !

ਮੇਰੇ Agent ਦੀ ਗੱਪ ਵੀ ਸੁਣਲੋ..."Nursing Profession ਵਾਲੀਆਂ ਕੁੜੀਆਂ ਨੂੰ ਤਾਂ ਜਾਂਦਿਆਂ ਈ 40$ Dollar Per Hour ਮਿਲਦੇ ਹਨ".....ਉਨਾਂ ਦਿਨਾਂ ਚ 1 Dollar ਦੇ 60 Indian Rupees ਬਣਦੇ ਸੀ...40 Dollars ਦੇ Equal 2,400 Rupees ,ਬਸ ਉੁਸੇ Time ਮੈਂ ਤਾਂ ਸੋਚ ਲਿਆ Canada ਤਾਂ ਹੁਣ ਜਾਣਾ ਹੀ ਜਾਣਾ ..ਫਿਰ ਚਾਹੇ ਜਹਾਜ਼ ਦੇ ਬਾਹਰ ਲਮਕ ਕੇ ਕਿਉਂ ਨਾ ਜਾਣਾ ਪਵੇ ! ਉਸ ਦਿਨ ਤੋਂ ਲੈ ਕੇ ਜਹਾਜ਼ ਚੋਂ Canada ਦੀ ਧਰਤੀ ਤੇ ਪੈਰ ਪਾਉਣ ਤੱਕ ਤਾਂ ਇਹੀ ਹਿਸਾਬ ਲਾਉਂਦੀ ਰਹੀ ਕਿ ਜੇਕਰ ਹਰੇਕ ਸਾਲ ਪੰਜਾਬ ਚ ਇੰਨੀ...Investment ਕਰਾਂਗੀ ਤਾਂ...ਇੰਨਾ Benefit ਹੋਇਆ ਕਰੇਗਾ, ਪਰ ਜਦ ਪਹਿਲਾ Check ਮਿਲਿਆ ਤਾਂ ਅਸਲੀਅਤ ਕੁਝ ਹੋਰ ਹੀ ਸੀ !

ਖ਼ੈਰ ਮੁੱਕਦੀ ਗੱਲ ਇਹੀ ਆ ਕਿ ਜਿੰਨੇ ਆਉਣਾ ਜੀ ਸਦਕੇ ਆਉ...ਜਹਾਜ਼ ਭਰ-ਭਰ ਆਉ ਪਰ ਖਾਣਾ ਬਣਾਉਣਾ ਜ਼ਰੂਰ ਸਿੱਖ ਕੇ ਆਇਉ, ਨਹੀਂ ਤਾਂ ਮੇਰੇ ਵਾਂਗ ਆ ਕੇ ਭਿੰਡੀਆਂ 'ਚ ਪਾਣੀ ਪਾਉਂਗੇ ਤੇ ਫਿਰ ਦੂਜਿਆਂ ਦੇ ਮੂੰਹ ਵੱਲ ਦੇਖਣਾ ਪਉ ਕਿ Cooking ਸਿਖਾ ਦੇਵੇ ਕੋਈ, Cooking ਸਿਖਾਉਣ ਦਾ Time ਨਹੀਂ ਕਿਸੇ ਕੋਲ.. ਫਿਰ ਖਾ ਖਾ Sub & Pizza ..Weight Gain !

ਰੱਬ ਰਾਖਾ !!