Jis Din Mera Antim Sanskar Hovega
ਕੋਈ ਕੋਈ ਖੁਸ਼ ਹੋਵੇਗਾ ਤੇ ਕੋਈ ਰੋਵੇਗਾ,
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ,
ਚਾਰ ਜਣੇ ਹੋਣਗੇ ਨਾਲ ਮੇਰੇ,
ਮੁਹਰੇ ਮੁਹਰੇ ਹੋਣਗੇ ਕਰੀਬੀ ਜਿਹੜੇ,
ਪਿੱਛੇ ਪਿੱਛੇ ਗੱਲਾਂ ਕਰਦਾ ਪਿੰਡ ਹੋਵੇਗਾ,
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ,
ਕਈ ਗੱਲ ਕਰਨਗੇ ਆਪਣੇ ਬਾਰੇ,
ਕੋਈ ਰਾਜ਼ ਖੋਲੇਗਾ ਮੇਰੇ ਸਾਰੇ,
ਕੋਈ ਕਹੇਗਾ ਕਿ ਚੰਗਾ ਸੀ,
ਕਿਸੇ ਦੀ ਨਿਗਾਹ ਚ ਮੰਦਾ ਹੋਵਾਗਾ,
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ,
ਜਿਹੜਾ ਮੇਰੀ ਮੌਤ ਦਾ ਜ਼ਿੰਮੇਵਾਰ ਹੋਵੇਗਾ,
ਓਸ ਦਿਨ ਓਹ ਵੀ ਅੰਦਰ ਵੜ ਬੂਹੇ ਢੋਵੇਗਾ,
ਸ਼ਾਇਦ' ਮੈਨੂੰ ਕਰਕੇ ਯਾਦ,
ਓਹਦੀ ਅੱਖ ਚੋਂ ਵੀ ਕੋਈ ਹੰਝੂ ਚੋਵੇਗਾ,
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ
Mobile Version
Koi Koi Khush Howega Te Koi Rowega,
Jis Din Mera Antim Sanskar Hovega,
4 Jne Honge Naal Mere,
Moohre Moohre Honge Kareebi Jehde,
Piche Piche Gallan Karda Pind Howega,
Jis Din Mera Antim Sanskar Hovega,
Kayi Gal Karnge Apne Bare,
Koi Raaz Kholega Mere Sare,
Koi Kahega Ki Changa C,
Kise Di Nigah Ch Manda Howaga,
Jis Din Mera Antim Sanskar Hovega,
Us Din Oh Bhi Andar Wad Boohe Dhovega,
Shayad Mainu Karke Yaad,
Ohdi Akh Cho Bhi Koi Hanju Chovega,
Jis Din Mera Antim Sanskar Hovega