Tuesday, 15 January 2013

ਮੈਂ ਕਿਹਾ ਐੱਡਾ ਵੀ ਮੈਂ ਕੋਈ ਫਕੀਰ ਹੈਣੀ

Sacha Dilgeer
ਓਹ ਕਹਿੰਦੀ ਮੈਨੂੰ ਤੂੰ ਹਾਲੇ ਤੱਕ "SINGLE" ਕਿਉਂ ?
ਮੈਂ ਕਿਹਾ ਕੋਈ ਮਿਲਦੀ ਸੱਚੀ "ਹੀਰ" ਹੈਣੀ,
ਕਹਿੰਦੀ ਕੀ ਗੱਲ ਕਦੇ ਤੂੰ ਕੋਈ "ਸ਼ਿਕਾਰ" ਨੀ ਕੀਤਾ ?
ਮੈਂ ਕਿਹਾ ਛੱਡਿਆ ਕਦੇ ਮੈਂ ਇਸ਼ਕ ਦਾ ਤੀਰ ਹੈਣੀ,
ਕਹਿੰਦੀ ਕਿਉਂ ? ਇੰਨਾ "ਸੋਹਣਾ" ਤਾਂ ਤੂੰ ਹੈਗਾ ਏ,
ਮੈਂ ਕਿਹਾ ਪਰ ਮੇਰੀ ਚੰਗੀ ਤਕਦੀਰ ਹੈਣੀ,
ਕਹਿੰਦੀ ਮੈਂ ਸੋਚਿਆ ਤੈਨੂੰ ਕੁੜ੍ਹੀਆਂ ਪੂਜਦੀਆਂ ਹੋਣੀਆਂ,
ਮੈਂ ਕਿਹਾ ਐੱਡਾ ਵੀ ਮੈਂ ਕੋਈ ਫਕੀਰ ਹੈਣੀ,
ਕਹਿੰਦੀ ਜੇ ਮੈਂ ਹੋਵਾਂ ਤਾਂ ਤੈਨੂੰ "ਦਿਲ" 'ਚ ਵਸਾਕੇ ਰੱਖਾਂ,
ਮੈਂ ਕਿਹਾ ਇੰਨੀ ਸੋਹਣੀ ਵੀ ਮੈਂ ਤਸਵੀਰ ਹੈਣੀ,
ਕਹਿੰਦੀ ਮੈਂ ਯਾਰੀ ਲਾਵਾਂ ਤਾਂ ਮੈਨੂੰ "AISH" ਕਰਾਏਂਗਾ ?
ਮੈਂ ਕਿਹਾ ਐੱਡਾ ਵੀ ਮੈਂ ਕੋਈ "ਵਜੀਰ" ਹੈਣੀ,
ਕਹਿੰਦੀ "SERIOUS" ਨਾ ਸਹੀ "TIME" ਈ ਟਪਾਲੈ,
ਮੈਂ ਕਿਹਾ ਜਿਸਮਾਂ ਨਾਲ ਖੇਡਣ ਆਲਾ ਮੇਰਾ ਜ਼ਮੀਰ ਹੈਣੀ,
ਕਹਿੰਦੀ ਜਾ ਫੇਰ ਦਫਾ ਹੋ ਤੇਰੇ ਵਰਗੇ ਮੈਨੂੰ ਹੋਰ ਬਥੇਰੇ,
ਮੈਂ ਕਿਹਾ ਪਰ "Saade" ਵਰਗਾ ਕੋਈ
ਸੱਚਾ ਦਿਲਗੀਰ ਹੈਣੀ..!!!