Thursday, 31 January 2013

Challe Di Dastaan

Challe Di Dastaan
ਛੱਲੇ ਦੀ ਦਾਸਤਾਨ

ਛੱਲਾ ਜਿਸ ਨੂੰ ਤਕਰੀਬਨ-ਤਕਰੀਬਨ ਸਾਰੇ ਕਲਾਕਾਰਾਂ ਨੇ ਗਇਆ ਹੈ, ਉਸ ਛੱਲੇ ਦੀ ਦੁੱਖ ਭਰੀ ਦਾਸਤਾਨ ਸ਼ਾਇਦ ਤੁਸੀਂ ਨਾ ਸੁਣੀ ਹੋਵੇ | ਪੰਜਾਬੀਆਂ ਦੀ ਛੱਲੇ ਨਾਲ ਦਿਲੀਂ ਸਾਂਝ ਹੈ ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇ ਜਿਸਨੇ ਆਪਣੀ ਜਿੰਦਗੀ ਚ' ਕਦੇ ਛੱਲਾ ਨਾਂ ਗੁਣਗੁਨਾਇਆ ਹੋਵੇ | ਪਰ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਛੱਲੇ ਦੇ ਪਿਛੋੜਕ ਬਾਰੇ ਪਤਾ ਹੋਵੇਗਾ | ਕੌਣ ਸੀ ਇਹ ਛੱਲਾ ?? ਕੀ ਕਹਾਣੀ ਸੀ ਛੱਲੇ ਦੀ ??

''ਛੱਲਾ'' ਇਕ ਪਿਓ ਪੁੱਤ ਦੀ ਦਾਸਤਾਨ ਹੈ | ਜੱਲਾ ਨਾਂ ਦਾ ਇੱਕ ਮਲਾਹ ਹਰੀਕੇ ਪੱਤਣ ਦਾ ਰਹਿਣ ਵਾਲਾ ਸੀ, ਜਿਸ ਨੂੰ ਰੱਬ ਨੇ ਇੱਕ ਪੁੱਤਰ ਨਾਲ ਨਿਵਾਜਿਆ ਸੀ | ਜੱਲੇ ਮਲਾਹ ਨੇ ਉਸਦਾ ਨਾਮ ਛੱਲਾ ਰੱਖਿਆ ਸੀ | ਇੱਕੋ ਇੱਕ ਪੁੱਤਰ ਹੋਣ ਕਰਕੇ ਜੱਲੇ ਨੇ ਉਸਨੂੰ ਬੜੇ ਲਾਡਾਂ ਨਾਲ ਪਾਲਿਆ | ਜਦ ਛੱਲਾ ਛੋਟਾ ਸੀ ਤਾਂ ਉਸਦੀ ਮਾਂ ਮਰ ਗਈ | ਜੱਲਾ ਮਲਾਹ ਉਸ ਨੂੰ ਆਪਣੇ ਨਾਲ ਕੰਮ ਤੇ ਲੈ ਜਾਂਦਾ | ਇੱਕ ਦਿਨ ਛੱਲੇ ਨੂੰ ਨਾਲ ਲੈ ਕੇ ਜਦ ਜੱਲਾ ਮਲਾਹ ਕੰਮ ਤੇ ਗਿਆ ਤਾਂ, ਜੱਲੇ ਮਲਾਹ ਦੀ ਸਿਹਤ ਖਰਾਬ ਹੋ ਗਈ ਅਤੇ ਉਸਨੇ ਸਵਾਰੀਆਂ ਨੂੰ ਬੇੜੀ 'ਚ ਬਿਠਾਕੇ ਦੂਸਰੀ ਪਾਰ ਲਿਜਾਣ ਤੋਂ ਇਨਕਾਰ ਕਰ ਦਿੱਤਾ |

ਸਵਾਰੀਆਂ ਕਹਿਣ ਲੱਗੀਆਂ ਕੇ ਆਪਣੇ ਪੁੱਤ ਨੂੰ ਕਹਿ ਦੇ ਉਹ ਸਾਨੂੰ ਦੁਸਰੇ ਪਾਸੇ ਛੱਡ ਆਵੇਗਾ | ਪਹਿਲਾਂ ਤਾਂ ਜੱਲਾ ਮੰਨਿਆ ਨਹੀ ਪਰ ਸਾਰਿਆਂ ਦੇ ਜੋਰ ਪਾਉਣ ਤੇ ਜੱਲੇ ਮਲਾਹ ਨੇ ਛੱਲੇ ਨੂੰ ਬੇੜੀ ਲਿਜਾਣ ਲਈ ਕਹਿ ਦਿੱਤਾ ਸਾਰੇ ਬੇੜੀ ਚ' ਸਵਾਰ ਹੋਕੇ ਦਰਿਆ 'ਚ ਚਲੇ ਗਏ | ਛੱਲਾ ਚਲਾ ਤਾਂ ਗਿਆ ਲੇਕਿਨ ਕਦੇ ਵਾਪਿਸ ਨਹੀ ਮੁੜਿਆ | ਸਤਲੁਜ ਤੇ ਬਿਆਸ 'ਚ ਪਾਣੀ ਬਹੁਤ ਚੜ ਗਿਆ ਸਾਰਿਆਂ ਨੂੰ ਰੋੜ ਕੇ ਆਪਣੇ ਨਾਲ ਲੈ ਗਿਆ | ਜੱਲੇ ਮਲਾਹ ਨੂੰ ਉਡੀਕਦੇ -ਉਡੀਕਦੇ ਨੂੰ ਦਿਨ ਢਲ ਗਿਆ | ਪਿੰਡ ਵਾਲੇ ਵੀ ਆ ਗਏ ਅਤੇ ਛੱਲੇ ਨੂੰ ਲੱਭਣ ਲੱਗ ਗਏ ਕਈ ਦਿਨਾ ਤੱਕ ਲੱਭਦੇ ਰਹੇ ਪਰ ਛੱਲਾ ਨਾ ਮਿਲਿਆ | ਪੁੱਤ ਦੇ ਵਿਛੋੜੇ ਵਿਚ ਜੱਲਾ ਮਲਾਹ ਪਾਗਲ ਹੋ ਗਿਆ | ਓਹ ਨਦੀ ਕਿਨਾਰੇ ਗਾਉਂਦਾ ਫਿਰਦਾ ਰਹਿੰਦਾ...''

'' ਛੱਲਾ ਮੁੜਕੇ ਨਹੀ ਆਇਆ, ਰੋਣਾ ਉਮਰਾਂ ਦਾ ਪਾਇਆ,

ਮੱਲਿਆ ਮੁਲਕ ਪਰਾਇਆ ....

ਜਦ ਜੱਲੇ ਮਲਾਹ ਨੂੰ ਛੱਲੇ ਦੀ ਮਾਂ ਚੇਤੇ ਆਉਂਦੀ ਤਾਂ, ਉਹ ਸੋਚਦਾ ਕਿ ਕਾਸ਼ ਉਹ ਜਿਓੰਦੀ ਹੁੰਦੀ ਤਾਂ ਮੈਂ ਆਪਣੇ ਛੱਲੇ ਨੂੰ ਨਾਲ ਨਹੀ ਸੀ ਲੈ ਕੇ ਆਉਣਾ ਅਤੇ ਮੇਰਾ ਪੁੱਤ ਅੱਜ ਜਿੰਦਾ ਹੋਣਾ ਸੀ ਤੇ ਉਹ ਰੋਂਦਾ-ਰੋਂਦਾ ਗਾਉਣ ਲੱਗ ਜਾਂਦਾ,,''

''ਗੱਲ ਸੁਣ ਛੱਲਿਆ ਕਾਵਾਂ, ਮਾਵਾਂ ਠੰਡੀਆਂ ਛਾਵਾਂ......''

ਜੱਲਾ ਪਾਣੀ ਚ' ਹੱਥ ਮਾਰਦਾ ਤੇ ਲੋਕ ਪੁੱਛਦੇ ਕਿ ਜੱਲਿਆ ਕੀ ਲੱਭਦਾ ਏਂ...? ਤਾਂ ਜੱਲਾ ਕਹਿੰਦਾ...''

'' ਛੱਲਾ ਨੌ-ਨੌ ਖੇਵੇ, ਪੁੱਤਰ ਮਿੱਠੜੇ ਮੇਵੇ, ਅੱਲਾ ਸਭ ਨੂੰ ਦੇਵੇ....

ਰਾਤ ਹੋ ਜਾਂਦੀ ਤਾਂ ਲੋਕ ਕਹਿੰਦੇ ਜੱਲਿਆ ਘਰ ਨੂੰ ਚਲਾ ਜਾ ਤਾਂ ਜੱਲਾ ਕਹਿੰਦਾ ਹੈ''

''ਛੱਲਾ ਬੇੜੀ ਦਾ ਪੂਰ ਏ, ਵਤਨ ਮਾਹੀਏ ਦਾ ਦੂਰ ਏ,ਜਾਣਾ ਪਹਿਲੇ ਪੂਰ ਏ.........''

ਇਸ ਤਰਾਂ ਜੱਲਾ ਮਲਾਹ ਆਪਣੇ ਪੁੱਤ ਦੀ ਯਾਦ ਚ' ਅਪਣੀ ਜਿੰਦਗੀ ਗੁਜ਼ਾਰਦਾ ਰਿਹਾ | ਫਿਰ ਉਹ ਹਰੀਕੇ ਤੋਂ ਗੁਜਰਾਤ (ਪਾਕਿਸਤਾਨ ­) ਚਲਾ ਗਿਆ | ਆਪਣੀ ਜਿੰਦਗੀ ਦੇ ਕੁੱਝ ਸਾਲ ਜੱਲੇ ਨੇ ਗੁਜਰਾਤ ਚ' ਬਿਤਾਉਣ ਤੋਂ ਬਆਦ ਉਸਦੀ ਮੌਤ ਹੋ ਗਈ|

ਅੱਜ ਵੀ ਗੁਜਰਾਤ (ਪਾਕਿਸਤਾਨ) ਚ ਉਸਦੀ ਸਮਾਧੀ ਬਣੀ ਹੋਈ ਹੈ | ਕਿਵੇਂ ਲੱਗੀ ਤੁਹਾਨੂੰ ਛੱਲੇ ਦੀ ਦਾਸਤਾਨ, ਆਪਣੇ ਵੱਡਮੁਲੇ ਸਬਦ ਜਰੂਰ ਲਿਖਣਾ .! ਰੱਬ ਰਾਖਾ
English Version

Challe Di Dastaan

Challa Jisnu Takreeban Takreeban Sare Singers Ne Gaya Hai, Us Challe Di Dukh Bhari Dastaan Shayad Tusi Na Suni Howe. Punjabian Di Challe Naal Dili Saanjh Hai, Shayad Hi Koi Ajeha Punjabi Howe Jisne Apni Life Ch Challa Na Gun Gunaya Howe.Par Bahut Ghat Lok Honge Jihna Nu Challe De Pichokad Bare Pta Howega. Kaun C Eh Challa?? Ki Kahani C Challe Di ??

"Challa" Ik Peo Putt Di Dastaan Hai.Jalla Naam Da Ik Malah Harike Pattan Da Rehn Wala C, Jisnu Rabb Ne Ik Puttar Naal Niawajeya C. Jalle Malah Ne Usda Naam Challa Rakheya C.Iko Ik Puttar Hon Karke Jalle Ne Usnu Bade Laada Naal Paaleya. Jad Challa Chota C Tan Usdi Maa Mar Gayi. Jalla Malah Usnu Apne Naal Kam Te Lai Janda. Ik Din Challe Nu Naal Lai Ke Jad Jalla Malah Kam Te Geya Tan, Jalle Di Sehat Khrab Ho Gayi, Ate Usne Sawarian Nu Bedi Ch Bitha Ke Dusri Paar Lijaan To Inkaar Kar Dita.

Sawarian Kehndian Ki Apne Putt Nu Keh Ki Sanu Dusri Paar Chad Aawe. Pehla Tan Jalla Maneya Nahi, Par Sawarian De Jor Paun Te Jalle Ne Usnu Bhej Dita, Sare Bedi Ch Sawar Ho Ke Daria Ch Chale Gaye. Challa Chala Tan Gaya Par Kade Vapis Nahi Mudeya.Satluj Ch Paani Bahut Chad Geya Te Sareyan Nu Apne Naal Rod Ke Lai Gaya. Jalle Malah Nu Udeekde Udeekde Din Dhal Gaya. Pind Wale Bhi Aa Gaye Ate Challe Nu Labn Lag Gaye, Kafi Din Tak Lab De Rahe, Par Challa Na Labeya. Putt De Vichode Ch Jallah Malah Pagal Ho Gaya. Oh Nadi Kinare Gaunda Firda Rehnda..."

"Challa Mudke Nahi Aya, Rona Umran Da Paya, 
Malleya Mulak Paraya"

Jad Jalle Malah Nu Challe Di Maa Chete Aundi, Tan Oh Sochda Ki Kaash Challe Di Maa Zinda Hundi Tan Oh Challe Nu Kade Naal Lai Ke Na Aunda Ate Usda Putt Challa Ajj Jeonda Hona C, Te Oh Ronda Ronda Gaun Lag Janda.

" Gal Sun Challeya Kaawan, Maawan Thandian Chaawan..."

Jalla Paani Ch Hath Marda Tan Lok Puchde Jalleya Ki Labda, Tan Jalla Kehnda..!!!

Challa Nau-Nau Khewe, Puttar Mithde Mewe, 
Allah Sab Nu Dewe

Raat Ho Jaandi Tan Lok Kehnde Jalleya Ghar Nu Chala Ja, Tan Jalla Kehnda...

Challa Bedi Da Poor Oye, Watan Mahiye Da Door E, Oh Jaana Pehle Poor E,

Is Tarah Jalla Malah Apne Putt Di Yaad Ch Apni Zindgi Gujarda Reha. Fir Oh Harike To Gujrat (Pakistan) Chla Gaya. APni Zindgdi De Kuch Saal Jalle Ne Gujraat Ch Bitaun To Baad Usdi Maur Ho Gayi.

Ajj Bhi Gujrat (Pakistan) Ch Usdi Samaad Bani Hoyi Hai, Kiwe Lagi Tuhanu Challe Di Dastaan, Apne Wadmulle Vichar Jarur Likhna.

Rabb Rakha Ji, Rabb Tuhanu Chardi Kalla Ch Rakhe,...!!