ਵੇ ਚੰਡੀਗੜ੍ਹ ਵਾਲ਼ਿਆ ਹੁਣ ਨੀ ਮੁੜ ਦੀ ਨਾਰ
ਗੋਹਾ ਚੱਕ ਕੇ ਧਾਰ ਕੱਢਣੀ ਬੇਬੇ ਹੋਈ ਬਿਮਾਰ,
ਵੇ ਚੰਡੀਗੜ੍ਹ ਵਾਲ਼ਿਆ ਹੁਣ ਨੀ ਮੁੜ ਦੀ ਨਾਰ,
ਹੁਣ ਤੱਕ ਘਰ ਦਾ ਕੰਮ ਜੋ ਸਾਰਾ ਨਾਲ ਦਲੇਰੀ ਕੀਤਾ ਮੈਂ,
ਜਦੋਂ ਬੇਬੇ ਮੰਜੇ ਤੇ ਪੈ ਗੀ ਪਾਣੀ ਦਾ ਘੁੱਟ ਨਾ ਪੀਤਾ ਮੈਂ,
ਇੱਕ ਤਾਂ ਤੇਰੀ ਯਾਦ ਸਤਾਵੇ ਦੂਜਾ ਇਹ ਘਰ ਵਾਰ
ਵੇ ਚੰਡੀਗੜ੍ਹ ਵਾਲ਼ਿਆ.........................
ਕੋਠੇ ਉੱਤੇ ਮਿਤਰਾ ਮੈਂ ਵਾਲ ਸੁਕਾ ਕੇ ਬੈਠੀ ਸੀ,
ਮਿਸ ਪੂਜਾ ਦੇ ਗੀਤਾਂ ਮੈਂ ਦੀ ਸੀ ਡੀ ਲਾ ਕੇ ਬੈਠੀ ਸੀ,
ਓਹ ਦੇ ਗੀਤਾ ਦਿਲ ਖੁਸ਼ ਕੀਤਾ ਵੱਸਦੀ ਰਹੇ ਮੁਟਿਆਰ,
ਵੇ ਚੰਡੀਗੜ੍ਹ ਵਾਲ਼ਿਆ.................