ਸਾਰੀ ਰਾਤ ਅਸੀਂ ਨੰਬਰ ਤੇਰਾ ਲਾਉਂਦੇ ਰਹੇ
ਸਾਰੀ ਰਾਤ ਅਸੀਂ ਨੰਬਰ ਤੇਰਾ ਲਾਉਂਦੇ ਰਹੇ,
ਕਸਟਮਰ ਵਾਲੇ ਹੋਰ ਹੀ ਕਹਾਣੀ ਪਾਉਂਦੇ ਰਹੇ,
ਕੰਪਿਊਟਰ ਵਾਲੀ ਬੀਬੀ ਕਹਿੰਦੀ,
ਸੱਜਣ ਤੁਹਾਡੇ ਕਿਸੇ ਹੋਰ ਨਾਲ ਬੀਜੀ ਨੇ,
ਅਸੀਂ ਰਿਡਾਈਲ ਤੇ ਰਿਡਾਈਲ ਬਟਨ ਦਬਾਉਂਦੇ ਰਹੇ,
ਸਵੇਰ ਹੋਣ ਨੂੰ ਆ ਗਈ ਤੇ ਨੰਬਰ ਬੀਜੀ ਸੀ ਹੁਣ ਵੀ,
ਸਵੇਰੇ ਹੋਈ ਮੁਲਾਕਾਤ ਜਦੋਂ ਇਲਜ਼ਾਮ ਇੱਕ ਦੂਜੇ ਤੇ ਲਾਉਂਦੇ ਰਹੇ,
.
.
ਗੁੱਸੇ ਵਿਚ ਕਾਲ ਰਜਿਸਟਰ ਚੈੱਕ ਕੀਤਾ ਤੇ ਪਤਾ ਲੱਗਾ,
ਅਸੀਂ ਇੱਕ ਦੂਜੇ ਦਾ ਇੱਕੋ ਟਾਈਮ ਤੇ ਨੰਬਰ ਮਿਲਾਉਂਦੇ ਰਹੇ ....!!!