Tuesday, 16 October 2012

ਕੁੱਤਾ ਰੋਵੇ ਚੁੱਪ ਕਰਾਉਂਦੀ ਦੇਖੀ ਦੁਨੀਆਂ ਮੈਂ

Pind
ਕੁੱਤਾ ਰੋਵੇ ਚੁੱਪ ਕਰਾਉਂਦੀ ਦੇਖੀ ਦੁਨੀਆਂ ਮੈਂ,
ਬੰਦਾ ਰੋਵੇ ਹੋਰ ਰਵਾਉਂਦੀ ਦੇਖੀ ਦੁਨੀਆਂ ਮੈਂ,
 ਜਿਹਨਾਂ ਨੇ ਗਲ ਵੱਢੇ ਹੁਣ ਤੱਕ ਬੇਬਸ ਲੋਕਾਂ ਦੇ,
ਹਾਰ ਉਹਨਾਂ ਦੇ ਗਲ ਵਿੱਚ ਪਾਉਂਦੀ ਦੇਖੀ ਦੁਨੀਆਂ ਮੈਂ,
ਜਿਉਂਦੇ ਜੀ ਨਾ ਜਿਸ ਬਾਪੂ ਨੁੰ ਰੋਟੀ ਦਿੱਤੀ ਗਈ,
ਮਰਨੇ ਪਿੱਛੋਂ ਪਿੰਡ ਰਜਾਉਂਦੀ ਦੇਖੀ ਦੁਨੀਆਂ ਮੈਂ