ਮਿਰਜਾ ਕਹਿੰਦਾ ਹੀਰ ਨੂੰ ਮੈ ਰਾਂਝਾ ਮਾਰਦੂ ਤੇਰੇ ਕਰਕੇ
ਦੇਖੀ ਨਹੀਂ ਜਿਸ ਜੱਟ ਦੇ ਪੁੱਤ ਨੇ ਕਹੀ ਕਦੇ ਵੀ ਫੜ ਕੇ,
ਫੇਸਬੁੱਕ ਤੇ ਚੈਟਿੰਗ ਕਰਦਾ ਨਿੱਤ ਚੁਬਾਰੇ ਚੜ ਕੇ,
ਫੋਨ-ਫਾਨ ਤੇ ਮਾਰੇ ਗੱਲਾਂ ਪਿਛਲੇ ਅੰਦਰ ਵੜ ਕੇ,
ਉੱਠਦਾ ਜਿਹੜਾ ਦੁਪਿਹਰੇ ਫੇਰ ਵੀ ਨੀਂਦਰ ਰੜਕੇ,
ਹੀਰ ਰੁੱਸ ਗਈ ਰਾਂਝੇ ਨਾਲ ਸਾਹਿਬਾ ਕਰਕੇ,
ਸਾਹਿਬਾ ਨੇ ਰਾਂਝਾ ਫਸਾ ਲਿਆ ਪੈਸੇ ਕਰਕੇ,
ਹੁਣ ਹੀਰ ਲੱਭਦੀ ਮਿਰਜਾ ਰਾਂਝੇ ਨੂੰ ਸਬਕ ਸਿਖਾਉਣ ਕਰਕੇ,
ਮਿਰਜਾ ਕਹਿੰਦਾ ਹੀਰ ਨੂੰ ਮੈ ਰਾਂਝਾ ਮਾਰਦੂ ਤੇਰੇ ਕਰਕੇ