ਪਰਮਾਤਮਾ ਤੋਂ ਪਹਿਲੇ ਕੀ ਸੀ?
Question : ਪਰਮਾਤਮਾ ਤੋਂ ਪਹਿਲੇ ਕੀ ਸੀ?
Answer :ਗੁਰੂ ਨਾਨਕ ਦੇਵ ਜੀ ਜਦੋਂ ਬਗਦਾਦ ਗਏ ਸੀ,ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਸੀ,ਪਰਮਾਤਮਾ ਤੋਂ ਪਹਿਲੇ ਕੀ ਸੀ ?
ਗੁਰੂ ਨਾਨਕ ਦੇਵ ਜੀ ਨੇ ਦਸਤਗੀਰ ਨੂੰ ਕਿਹਾ, ਕੁਝ ਮੋਤੀ ਲਿਆ, ਦਸਤਗੀਰ ਮੋਤੀ ਲੈ ਆਇਆ !
ਹੁਣ ਨਾਨਕ ਜੀ ਕਹਿੰਦੇ ਇਹਨਾ ਮੋਤੀਆਂ ਨੂੰ ਗਿਣੋ, ਦਸਤਗੀਰ ਗਿਣਦਾ ,, ਇੱਕ,, ਦੋ,, ਤਿੰਨ,, ਚਾਰ
ਨਾਨਕ ਦੇਵ ਜੀ ਉਹਦਾ ਹੱਥ ਫੜਕੇ ਕਹਿੰਦੇ ,ਠੀਕ ਗਿਣਤੀ ਕਰੋ, ਤੇ ਦੁਬਾਰਾ ਕਰੋ
ਦਸਤਗੀਰ ਫਿਰ ਗਿਣਦਾ,, ਇੱਕ ,, ਦੋ,, ਤਿੰਨ
ਨਾਨਕ ਜੀ ਫਿਰ ਕਹਿੰਦੇ ਠੀਕ ਗਿਣੋ ,ਗਲਤ ਗਿਣ ਰਹੇ ਹੋ
ਦਸਤਗੀਰ ਕਹਿੰਦਾ ਮੈਂ ਠੀਕ ਗਿਣ ਰਿਹਾਂ ,ਮੈਂ ਫਿਰ ਗਿਣਦਾਂ ਹਾਂ, ਤੇ ਜਿੱਥੇ ਮੈਂ ਗਲਤੀ ਕਰਾਂ ਉੱਥੇ ਮੈਨੂੰ ਰੋਕ ਦਿਉ
ਦਸਤਗੀਰ ਫਿਰ ਗਿਣਦਾ, ਇੱਕ ,
ਗੁਰੂ ਨਾਨਕ ਰੋਕ ਕੇ, ਕਹਿੰਦੇ ਤੂੰ ਇੱਥੇ ਹੀ ਗਲਤੀ ਕਰਦਾਂ ਹੈਂ
ਮੈਂ ਇੱਥੇ ਕੀ ਗਲਤੀ ਕਰਦਾਂ ਹਾਂ ?
ਤੂੰ ਇੱਕ ਤੋਂ ਪਹਿਲੋਂ ਗਿਣਤੀ ਸ਼ੁਰੂ ਕਰ
ਦਸਤਗੀਰ ਹੈਰਾਨ ਹੋਕੇ , ਨਾਨਕ ਜੀ ਇੱਕ ਤੋਂ ਪਹਿਲੇ ਤੇ ਕੁਝ ਵੀ ਨਹੀਂ ਹੁੰਦਾ, ਸਾਰੀ ਗਿਣਤੀ ਤੇ ਇੱਕ ਤੋ ਸ਼ੁਰੂ ਹੁੰਦੀ ਹੈ
ਗੁਰੂ ਨਾਨਕ ਜੀ ਕਹਿੰਦੇ ,ਉਸ ਇੱਕ ਪਰਮਾਤਮਾ ਤੋਂ ਪਹਿਲੇ ਵੀ ਕੁਝ ਨਹੀਂ , ਸਾਰਾ ਕੁਝ ਉਸੇ ਇੱਕ ਤੋਂ ਸ਼ੁਰੂ ਹੁੰਦਾ ਹੈ,ਉਹ ਪਰਮਾਤਮਾ ਤੋਂ ਪਹਿਲੇ ਕੁਝ ਵੀ ਨਹੀਂ ਹੈ