Friday, 28 September 2012

ਦਿਲ ਵਿੱਚ ਵੱਸਦਾ ਸੱਜਣ, ਭਾਵੇ ਉੰਝ ਕਿਸੇ ਹੋਰ ਦਾ

Dil Vich Wasda Sajan
ਹਰ ਇੱਕ ਦੇ ਤਾਨਿਆਂ ਨੂੰ ਹੁਣ ਸਹਿਣਾ ਪਉ,
ਬੇਵਫਾ ਦਾ ਦਾਗ ਵੀ ਸਿਰ ਲੈਣਾ ਪਉ,
ਹੋਕੇ ਕਿਸੇ ਅਣਜਾਣ ਦਾ, ਕੰਡਿਆ ਦੀ ਸੇਜ ਤੇ ਵੀ,
 ਪੈਣਾ ਪਉ, ਦਿਲ ਕੱਡ ਕੇ ਤੜਫਦੀ ਲਾਸ਼ ਸੁੱਟ ਗਿਆ,
ਕੋਈ ਨੀ ਵਸਾਅ ਇੱਥੇ ਦਿਲਾ ਦੇ ਚੋਰ ਦਾ,
ਵੇਖ ਲਿਆ ਝੂਟਾ ਮੈ ਇਸ਼ਕੇ ਦੀ ਲੋਰ ਦਾ,
ਲੇਖਾਂ ਅੱਗੇ ਚਲਦਾ ਕੀ ਹੋਣੀ ਦੇ ਜੋਰ ਦਾ,
ਲੱਖ ਮੇਰੇ ਤੋ ਦੂਰ ਰਹਿੰਦਾ ਏ ਪਰ,
ਦਿਲ ਵਿੱਚ ਵੱਸਦਾ ਸੱਜਣ, ਭਾਵੇ ਉੰਝ ਕਿਸੇ ਹੋਰ ਦਾ