Saturday, 22 September 2012

ਮਾਫ ਕਰੀਂ ਤੇਰਾ ਜੇ ਕਦੇ ਦਿਲ ਮੈਂ ਦੁਖਾਇਆ ਹੋਵੇ

Maaf Karin
ਮਾਫ ਕਰੀਂ ਤੇਰਾ ਜੇ ਕਦੇ ਦਿਲ ਮੈਂ ਦੁਖਾਇਆ ਹੋਵੇ
ਮਾਫ ਕਰੀਂ ਥੋੜੀ ਗੱਲ ਪਿੱਛੇ ਤੈਨੂੰ ਜੇ ਸਤਾਇਆ ਹੋਵੇ,
ਮਾਫ ਕਰੀਂ ਅੱਜ ਤੱਕ ਤੇਰੇ ਕੋਲੋ ਸੱਚ ਨੂੰ ਲੁਕਾਇਆ ਹੋਵੇ
ਮਾਫ ਕਰੀਂ ਤੇਰੀ ਖੁਸ਼ੀ ਦੇ ਪਲਾਂ ਵਿੱਚੋਂ ਇੱਕ ਪਲ ਵੀ ਚੁਰਾਇਆ ਹੋਵੇ,
ਮਾਫ ਕਰੀਂ ਤੇਰੀ ਖੁਸ਼ੀ ਬਿਨਾਂ ਤੇਰੇ ਉੱਤੇ ਹੱਕ ਜੇ ਜਤਾਇਆ ਹੋਵੇ,
ਮਾਫ ਕਰੀਂ ਆਪ ਰਹਿ ਕੇ ਖੁਸ਼ ਤੈਨੂੰ ਕਦੀ ਜੇ ਰੁਵਾਇਆ ਹੋਵੇ,
ਮਾਫ ਕਰੀਂ ਤੇਰੇ ਪਿਆਰ ਵਾਲੇ ਕਿਸੇ ਪਲ ਨੂੰ ਭੁਲਾਇਆ ਹੋਵੇ

From: Sukh