Thursday, 6 September 2012

ਵੀਰੇ ਤੇਰੀ ਨੈੱਟ ਦੀ ਸਪੀਡ ਕਿੰਨੀ ਕੁ ਆ

Internet Speed
ਪਹਿਲਾਂ ਜੱਟਾਂ ਦੇ ਮੁੰਡੇ ਇੱਕ ਦੂਜੇ ਨੂੰ ਪੁਛਦੇ ਹੁੰਦੇ ਸੀ,
ਬੀ ਥੋਡੇ ਆਲਾ ਬੋਰ ਕਿੰਨਾ ਕੁ ਪਾਣੀ ਚੱਕਦਾ,
ਅਗਿਓਂ ਜਵਾਬ ਮਿਲਣਾ,
ਵੀਰੇ ਚਾਰ ਚਾਰ ਦਾ ਪੱਖਾ,
ਪਾਣੀ ਖਾਲ ਤੋਂ ਬਾਹਰ ਮਾਰਦਾ, 
ਖੇਤ ਦੇ ਫਾਹੇ ਵੱਡਦਾ ਜਾਂਦਾ,
ਹੁਣ ਪੁੱਛਣਗੇ! ਵੀਰੇ ਤੇਰੀ ਨੈੱਟ ਦੀ ਸਪੀਡ
ਕਿੰਨੀ ਕੁ ਆ,
ਕਹਿੰਦਾ ਬੁਰਾ ਹਾਲ ਐ ਯਾਰ,
ਮੈਂ ਤਾਂ ਵੋਡਾਫ਼ੋਨ ਦਾ ਸਿਮ ਲੈਣ ਨੂੰ ਫਿਰਦਾ

From: Vishal