ਚੱਲੋ ਨਾਲ Chandigarh ਦੇ Culture ਦੇ
ਸਿੱਖੋ ਖੁਸ਼ੀ ਨਾਲ C++ ,Java ਵੀ,
ਪਰ ਗੁਰਮੁਖੀ ਕਿਤੇ ਭੁੱਲਿਓ ਨਾ!
ਚੱਲੋ ਨਾਲ Chandigarh ਦੇ Culture ਦੇ,
ਪਰ ਵਿਰਸਾ ਆਪਣਾ ਭੁੱਲਿਓ ਨਾ!
ਵੇਖ ਅੱਧਨੰਗੇ ਜਿਸਮਾਂ ਤਾਂਈ,
ਨੰਗ ਆਪਣਾ ਕੱਜਣਾ ਭੁੱਲਿਓ ਨਾ!
Net ਤੇ ਪੁਛੀਏ ਹਾਲ ਪਰਾਇਆਂ ਦਾ,
ਆਪਣਿਆ ਨੂੰ ਵੀ
ਭੁੱਲਿਓ ਨਾ!
ਬਦਲਦੇ ਨਿੱਤ ਦਿਨ 17 ਵਾਲੇ Trend ਨੂੰ ਤੱਕ,
ਕਿਤੇ ਚੁੰਨੀਆ ਲੈਣੀਆਂ ਭੁੱਲਿਓ ਨਾ!
ਸੁਣੋ ਭਾਵੇਂ ਸ਼ੋਂਕ ਨਾਲ ਜੁਗਨੀ
ਪਰ ਵਾਰਿਸ ਦੀ ਹੀਰ ਵੀ ਲੋਕੋ
ਭੁੱਲਿਓ ਨਾ!