ਤੂੰ ਆਖੇਂ ਹਾਣ ਦਿਆ ਮੈਂ ਪਿਆਰ ਨਹੀਂ ਕਰਦੀ
ਮੈਂ ਡਰਾਂ ਜ਼ਮਾਨੇ ਤੋਂ, ਇਜ਼ਹਾਰ ਨਹੀਂ ਕਰਦੀ
ਮੈਂ ਡਰਾਂ ਜ਼ਮਾਨੇ ਤੋਂ, ਇਜ਼ਹਾਰ ਨਹੀਂ ਕਰਦੀ
ਤੂੰ ਆਖੇਂ ਹਾਣ ਦਿਆ ਮੈਂ ਪਿਆਰ ਨਹੀਂ ਕਰਦੀ
ਮੈਂ ਡਰਾਂ ਜ਼ਮਾਨੇ ਤੋਂ, ਇਜ਼ਹਾਰ ਨਹੀਂ ਕਰਦੀ
ਤੂੰ ਆਖੇਂ ਹਾਣ ਦਿਆ ਮੈਂ ਪਿਆਰ ਨਹੀਂ ਕਰਦੀ
ਮੈਂ ਚੋਰੀ ਚੋਰੀ ਵੇ ਤੇਰਾ ਰਾਹ ਤੱਕਦੀ ਆਂ
ਪਰ ਚੰਦਰੇ ਜੱਗ ਤੋਂ ਮੈਂ ਓਹਲਾ ਜਿਆ ਰੱਖਦੀ ਆਂ
ਪਰ ਚੰਦਰੇ ਜੱਗ ਤੋਂ ਮੈਂ ਓਹਲਾ ਜਿਆ ਰੱਖਦੀ ਆਂ
ਪਲਕਾਂ ਤੇ ਬਿਠਾਵਾਂ ਮੈਂ, ਰਾਹਾਂ ਵਿੱਚ ਦਿਲ ਧਰਦੀ
ਪਲਕਾਂ ਤੇ ਬਿਠਾਵਾਂ ਮੈਂ, ਰਾਹਾਂ ਵਿੱਚ ਦਿਲ ਧਰਦੀ
ਮੈਂ ਡਰਾਂ ਜ਼ਮਾਨੇ ਤੋਂ, ਇਜ਼ਹਾਰ ਨਹੀਂ ਕਰਦੀ
ਤੂੰ ਆਖੇਂ ਹਾਣ ਦਿਆ ਮੈਂ ਪਿਆਰ ਨਹੀਂ ਕਰਦੀ
ਮੈਂ ਡਰਾਂ ਜ਼ਮਾਨੇ ਤੋਂ, ਮੈਂ ਡਰਾਂ ਜ਼ਮਾਨੇ ਤੋਂ....
ਇਜ਼ਹਾਰ ਨਹੀਂ ਕਰਦੀ,ਇਜ਼ਹਾਰ ਨਹੀਂ ਕਰਦੀ.....
ਤੂੰ ਆਖੇਂ ਹਾਣ ਦਿਆ,ਹਾਣ ਦਿਆ.........
ਮੈਂ ਪਿਆਰ ਨਹੀਂ ਕਰਦੀ,ਮੈਂ ਪਿਆਰ ਨਹੀਂ ਕਰਦੀ........
ਮੇਰੀ ਗੋਲ ਗੋਲ ਵੀਣੀ, ਵਿੱਚ ਛਣਕਣ ਵੰਗਾਂ ਵੇ
ਜਦ ਤੈਨੂੰ ਵੇਖ ਲਵਾਂ, ਮੁੱਖ ਤੇ ਆਉਂਦੀਆਂ ਸੰਗਾਂ ਵੇ
ਜਦ ਤੈਨੂੰ ਵੇਖ ਲਵਾਂ, ਮੁੱਖ ਤੇ ਆਉਂਦੀਆਂ ਸੰਗਾਂ ਵੇ
ਤੇਰਾ ਨਾਮ ਸੋਹਣਿਆਂ ਵੇ, ਲਿਖ ਲਿਖ ਬਾਂਹ ਆਪਣੀ ਭਰਲੀ
ਤੇਰਾ ਨਾਮ ਸੋਹਣਿਆਂ ਵੇ, ਲਿਖ ਲਿਖ ਬਾਂਹ ਆਪਣੀ ਭਰਲੀ
ਮੈਂ ਡਰਾਂ ਜ਼ਮਾਨੇ ਤੋਂ, ਇਜ਼ਹਾਰ ਨਹੀਂ ਕਰਦੀ
ਤੂੰ ਆਖੇਂ ਹਾਣ ਦਿਆ ਮੈਂ ਪਿਆਰ ਨਹੀਂ ਕਰਦੀ
ਸੋਹਣਿਆਂ ਵੇ ਸੋਹਣਿਆਂ...
ਸੋਹਣਿਆਂ ਵੇ ਸੋਹਣਿਆਂ...
ਤੂੰ ਰੂਹ ਦਾ ਸਾਥੀ ਏਂ, ਤੇਰੇ ਬਿਨਾਂ ਗੁਜ਼ਾਰਾ ਨਾਂ
ਮੈਂ ਵੀ ਇੱਜ਼ਤਾਂ ਵਾਲਿਆਂ ਦੀ, ਛੱਡ ਸਕਦੀ ਟਾਰਾ ਨਾਂ
ਮੇਰੀ ਵਿੱਚ ਸਮੁੰਦਰਾਂ ਦੇ ਰਾਂਝਣਾਂ ਹੈ ਕਸ਼ਤੀ ਤਰਦੀ
ਮੇਰੀ ਵਿੱਚ ਸਮੁੰਦਰਾਂ ਦੇ ਰਾਂਝਣਾਂ ਹੈ ਕਸ਼ਤੀ ਤਰਦੀ
ਮੈਂ ਡਰਾਂ ਜ਼ਮਾਨੇ ਤੋਂ, ਇਜ਼ਹਾਰ ਨਹੀਂ ਕਰਦੀ
ਤੂੰ ਆਖੇਂ ਹਾਣ ਦਿਆ ਮੈਂ ਪਿਆਰ ਨਹੀਂ ਕਰਦੀ