Tuesday, 14 August 2012

ਕੋਈ ਤਰਸੇ ਨਨਕਾਣੇ ਨੂੰ

India vs Pakistan
ਅੱਜ ਆਇਆ 14 ਅਗਸਤ,
ਕੱਲ 15 ਵੀ ਆ ਜਾਵੇਗਾ ।
ਅੱਜ ਪਾਕਿਸਤਾਨ ਮਨਾਉਂਦਾ ਏ,
ਕੱਲ ਹਿੰਨਦੁਸਤਾਨ ਮਨਾਵੇਗਾ ।
ਅੱਜ ਚੰਨ ਤਾਰਾ ਲਹਿਰਾਉਂਦਾ ਏ,
ਕੱਲ ਤਿਰੰਗਾ ਵੀ ਲਹਿਰਾਵੇਗਾ ।
ਪਰ ਗਲ ਦਾ ਜਵਾਬ ਮੰਗਦਾਂ ਮੈ,
ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਤੋਂ ।
ਜਿਥੇ ਅਮਿ੍ਤਸਰ-ਲਾਹੋਰ ਸਨ ਕਠੇ,
ਮੁੜ ਮੇਰਾ ਓ ਪੰਜਾਬ ਕਿਥੋਂ ਆਵੇਗਾ ।
ਜਿਥੇ ਕਦੇ ਨਾ ਹੁੰਦੀ ਸੀ ਧਰਮਾਂ ਦੀ ਲੜਾਈ,
ਏਕਤਾ ਦੀ ਮਿਸਾਲ ਜਿਹੜੀ ਸਾਨੂੰ
ਵਡਿਆਂ ਨੇ ਸੁਣਾਈ ।
ਰੋਂਦਾ ਹੋਇਆ ਅੱਜ ਦਿਲ, ਲਾਅਨਤ ਪਾਵੇ ਐਸੇ ਬਟਵਾਰੇ ਨੂੰ ।
ਜਿਥੇ ਕੋਈ ਅਜਮੇਰ ਸ਼ਰੀਫ ਨੂੰ ਤਰਸੇ,
ਤੇ ਕੋਈ ਤਰਸੇ ਨਨਕਾਣੇ ਨੂੰ
ਕੋਈ ਤਰਸੇ ਨਨਕਾਣੇ ਨੂੰ