ਭੰਡਾ ਭੰਡਾਰੀਆ ਕਿੰਨਾ ਕੁ ਭਾਰ
ਫਿਕਰਾਂ ਦਾ ਮਾਰਿਆ ਸਾਰਾ ਸੰਸਾਰ,
ਇੱਕ ਟੈਨਸ਼ਨ ਮੁੱਕਦੀ ਦੂਜੀ ਤਿਆਰ,
ਪੁੱਤ ਨਾ ਜੰਮਦੇ, ਕੁੜੀਆਂ ਦਿੰਦੇ ਮਾਰ,
ਵਿਆਹੁਣ ਲੱਗਿਆ ਦੇਣੀ ਪੈਂਦੀ ਕਾਰ,
ਮੁੰਡਿਆਂ ਨੂੰ ਪੱਟ ਲਿਆ ਨਸ਼ਿਆਂ ਨੇ ਯਾਰ,
ਵਿਹਲੇ ਬੈਠੇ ਹੁੰਦੇ ਤਿੰਨ-ਚਾਰ,
ਮਾਂ-ਪਿਓ ਨੂੰ ਕੱਢ ਦਿੰਦੇ ਘਰੋਂ ਬਾਹਰ,
ਲੋਕਾਂ ਵਿੱਚ ਮੁੱਕਦਾ ਜਾਂਦਾ ਪਿਆਰ,
ਸਾਰੇ ਬਹਿ ਕੇ ਕਰੋ ਵਿਚਾਰ,
ਕਦੋ ਮੁੱਕੇਗਾ ਸਾਡੇ ਤੋਂ ਇਹ ਭਾਰ,
ਭੰਡਾ ਭੰਡਾਰੀਆ ਕਿੰਨਾ ਕੁ ਭਾਰ,
ਫਿਕਰਾਂ ਦਾ ਮਾਰਿਆ ਸਾਰਾ ਸੰਸਾਰ.