Tuesday, 1 May 2012

ਦੱਸ ਕਿਹੜੀ ਦੁਨੀਆਂ ਨੂੰ ਤਾਰਨ ਚੱਲਿਆਂ ਹੈ ??

Fraud Nirmal Baba
T.V. ਉੱਤੇ AD ਚਲਾ ਕੇ, ਵਿਚ ਝੂਠੇ ਹੋਕੇ ਲਾ ਕੇ,
ਦਾਅ-ਪੇਚ ਸਿਆਸਤ ਦੇ,ਵਿਚ ਰੱਬ ਦਾ ਨਾਮ ਲਿਆ ਕੇ,
ਹੋਟਲ ਫਲੈਟ ਤੇਰੇ,ਕਿਤੇ ਬੈਂਕਾ ਵਿਚ ACCOUNT ਖੁਲਾ ਕੇ,
ਦੱਸ ਕਿਹੜੀ ਦੁਨੀਆਂ ਨੂੰ ਤਾਰਨ ਚੱਲਿਆਂ ਹੈ!!! ??

ਨਿੱਤ ਨਵੇ ਉਪਾਅ ਤੂੰ ਪੁੱਟਦਾ ਹੈ, ਰੱਬ ਦੇ ਨਾਮ ਤੇ ਲੁੱਟਦਾ ਹੈ,
ਇੱਕ ਗੱਲ ਯਾਦ ਰੱਖੀਂ! ਰੱਬ ਦੇ ਘਰ ਦੀ ਸ਼ਰਧਾ ਹੈ,ਕੋਈ ਫੀਸ ਨਹੀ,
ਜਿਨ੍ਹਾ ਮਰਜੀ ਭਟਕਾ ਲੈ ਲੋਕਾ ਨੂੰ,ਪਰ ਓਸ ਮਾਲਿਕ ਜੇਹੀ ਕੋਈ ਰੀਸ ਨਹੀ..
ਕੀ ਦੇਵੇਗਾ ਜਵਾਬ ਓਹਨੂੰ??ਜਿਸ ਰੱਬ ਦਾ ਵਿਸ਼ਵਾਸ਼ ਤੂ ਮਾਰਨ ਚੱਲਿਆਂ ਹੈ....

ਝੂਠ ਕਿਉਂ ਬੰਦਿਆ ਤੈਨੂੰ ਲੱਗਦੇ ਸੱਚ ਨੇ,ਠੱਗ ਬੈਠੇ ਇੱਥੇ ਬਣ ਕੇ ਰੱਬ ਨੇ,
ਪਰ ਕੀ ਲੈਣਾ ਹਰ-ਮਨ ਰੋਕ ਕੇ,ਜਿੱਥੇ ਜਾਂਦੇ ਨੇ ਲੋਕੀਂ ਜਾਣਦੇ,
ਜੇ ਰੱਬ 'ਤੇ ਨਹੀਂ ਯਕੀਨ ਤਾਂ ਤੀਸਰੀ ਅੱਖ ਦਾ ਭਰਮ ਵੀ ਪਾਣਦੇ..
ਤੂੰ ਕਿਉ ਹਰ-ਮਨ ਪਖੰਡੀਆਂ ਦਾ ਵਪਾਰ ਵਿਗਾੜਨ ਚੱਲਿਆਂ ਹੈ....
ਦੱਸ ਕਿਹੜੀ ਦੁਨੀਆਂ ਨੂੰ ਤਾਰਨ ਚੱਲਿਆਂ ਹੈ!!! ??