Thursday, 8 March 2012

ਰੰਗ ਜੇ ਲਗਾਉਣਾ ਚੰਨਾਂ ਪਿਆਰ ਵਾਲਾ ਲਾਵੀਂ ਪੱਕਾ

Holi - Festival of Colors
ਰੰਗਲੇ ਚੁਬਾਰੇ ਵਿੱਚੋਂ ਗੀਤਾਂ ਦੀ ਆਵਾਜ਼ ਆਵੇ
ਕਰਕੇ ਤਿਆਰੀ ਬੈਠੀ ਕੁੜੀਆਂ ਦੀ ਟੋਲੀ
ਥੱਲੇ ਖੜੇ ਮੁੰਡੇ ਬੋਲੀ ਪਾਉਣ ਸਰਤਾਜ਼ ਵਾਲੀ
ਨਾਲ ਲੈ ਕੇ ਆਏ ਨੇ ਉਹ ਚਿਮਟਾ ਤੇ ਢੋਲੀ
ਇੱਕ ਦੂਜ਼ੇ ਨਾਲ ਹੋਣ ਲੱਗੀਆਂ ਸ਼ਰਾਰਤਾਂ
ਤਾਂ ਸਾਰਿਆਂ ਤੋਂ ਅੱਗੇ ਆਕੇ ਇੱਕ ਕੁੜੀ ਬੋਲੀ
ਰੰਗ ਜੇ ਲਗਾਉਣਾ ਚੰਨਾਂ ਪਿਆਰ ਵਾਲਾ ਲਾਵੀਂ ਪੱਕਾ
ਤਾਂ ਹੀਂ ਸਾਡੇ ਹਾਣ ਦੀ ਹੋਊਗੀ ਸੱਚੀਂ ਹੋਲੀ