ਧੀ ਭੈਣ ਦੀ ਫੋਟੋ ਪੋਸਟ ਕਰਕੇ ਪੁੱਛਦੇ ਨੇ ਕਿੱਦਾ ਦੀ ਲੱਗੀ
ਅੱਜ ਮੈਨੂੰ ਉਹਨਾਂ ਪਜਾਬੀਆਂ ਤੇ ਬਹੁਤ ਸ਼ਰਮ ਆਉਂਦੀ ਹੈ ਜੋ ਕਿਸੇ ਦੀ ਧੀ ਭੈਣ ਦੀ ਫੋਟੋ ਪੋਸਟ ਕਰਕੇ ਪੁੱਛਦੇ ਨੇ ਕਿੱਦਾ ਦੀ ਲੱਗੀ । ਕਿੱਥੇ ਗਈ ਤੁਹਾਡੀ ਅਣਖ ਪੰਜਾਬੀਓ ? ਸੋਚੋ ਜਿਸ ਕੁੜੀ ਦੀ ਤੁਸੀਂ ਫੋਟੋ ਪੋਸਟ ਕਰ ਰਹੇ ਹੋ ਓਹ ਵੀ ਇਕ ਪੰਜਾਬਣ ਹੈ । ਕਿਸੇ ਦੀ ਧੀ ਭੈਣ ਹੈ । ਫੇਸਬੁਕ ਦਾ ਤੁਹਾਨੂੰ ਪਤਾ ਕੇ ਸਾਰੀ ਦੁਨੀਆਂ ਵਿੱਚ ਚੱਲ ਰਹੀ ਹੈ ਤਾਂ ਕਿਉਂ ਆਪਣੀ ਇੱਜ਼ਤ ਆਪ ਰੋਲ ਰਹੇ ਹੋ । ਕਿਉਂ ਪੰਜਾਬ ਦੀ ਇੱਜ਼ਤ ਰੋਲ ਰਹੇ ਹੋ ? ਜੇ ਅੱਗ ਗੁਆਂਢ ਲੱਗਦੀ ਹੈ ਤਾਂ ਸੇਕ ਅਪਣੇ ਘਰ ਵੀ ਆਉਂਦਾ ਹੈ ।ਅਗਰ ਕੋਈ ਦੂਜ਼ਾ ਬੰਦਾ ਆਪਣੇ ਪੇਜ਼ ਤੇ ਏਹੋ ਜਿਹੀਆਂ ਤਸਵੀਰਾਂ ਪਾਉਂਦਾ ਹੈ, ਤਾਂ ਉਸਨੂੰ ਰੋਕੋ । ਕੱਲ ਨੂੰ ਜੇ ਕੋਈ ਤੁਹਾਡੀ ਆਪਣੀ ਧੀ ਭੈਣ ਦੀ ਫੋਟੋ ਏਸ ਤਰਾਂ ਪੋਸਟ ਕਰੇ ਤਾਂ ਕੀ ਤੁਸੀਂ ਸਹਿਣ ਕਰ ਲਓਂਗੇ ?