ਭਗਤ ਸਿੰਘ 23 ਮਾਰਚ ਨੂੰ ਚੜਿਆ ਸੀ ਫਾਂਸੀ, ਤੇ ਇੱਕ 31 ਮਾਰਚ ਨੂੰ ਚੜਨ ਲਈ ਤਿਆਰ ਹੈ
ਇੱਕ ਭਗਤ ਸਿੰਘ 23 ਮਾਰਚ ਨੂੰ ਚੜਿਆ ਸੀ ਫਾਂਸੀ, ਤੇ ਇੱਕ 31 ਮਾਰਚ ਨੂੰ ਚੜਨ ਲਈ ਤਿਆਰ ਹੈ. ਪਹਿਲਾ ਸਾਈਨ ਕੇਏ ਸੀ ਗਾਂਧੀ ਨੇ, ਹੁਣ ਬਾਦਲ ਸਾਈਨ ਕਰਨ ਲਈ ਬੇਕਰਾਰ ਹੈ. ਨਿੱਤ ਤੁਸੀਂ ਲਿਖਦੇ ਸੀ ਫੋਟੋ ਲਾ ਭਗਤ ਸਿੰਘ ਦੀ ਕਿ "ਲਗਦਾ ਫਿਰ ਆਉਣਾ ਪਊ" ਓਹ ਤਾਂ ਆ ਚੁੱਕਾ ਏ ,ਥੋਡੀ ਹੀ ਨਿਗ੍ਹਾ ਖਰਾਬ ਹੈ. ਓਏ ਸ਼ਰਮ ਕਰੋ ਸਚ ਦੇਓ ਕਾਤਲੋ, ਝੂਠ ਨੇ ਨਾ ਦਿੱਤਾ ਕਿਸੇ ਨੂੰ ਲਾਭ ਹੈ. ਓਹ ਨਿਧੜਕ ਹੈ,ਓਹ ਸ਼ੇਰ ਹੈ ਦਲੇਰ ਹੈ. ਕਹਿੰਦਾ ਪਹਿਲਾ ਹੀ ਹੋ ਚੁੱਕੀ ਬਹੁਤ ਦੇਰ ਹੈ. ਓਹ ਤਾਂ ਮਿਲਣਾ ਚਾਹੁੰਦਾ ਹੈ ਮਹਿਬੂਬ ਨੂੰ , ਨਾ ਕੇ ਖੜ ਕੇ ਹੰਜੂ ਰਿਹਾ ਕੇਰ ਹੈ. ਕਦੇ ਕਦੇ ਜੰਮਦੇ ਨੇ ਏਹੋ ਜਹੇ ਸੂਰਮੇ , ਗਵਾ ਕੇ ਤੁਸੀਂ ਪਛਤਾਉਣਾ ਫੇਰ ਹੈ