ਫੇਰ ਅੱਜ "ਪੰਜਾਬੀ" ਹੀ ਕਿਉਂ "ਪੰਜਾਬੀ" ਬੋਲਣ ਤੋਂ ਸੰਗਦੇ ਨੇ?
ਜਿਸਨੂੰ ਬੁੱਲੇ ਦੀਆਂ ਕਾਫੀਆਂ ਨੇ ਨਿਹਾਰਿਆ ਏ,
ਜਿਸਨੂੰ ਸ਼ਿਵ ਦੇ ਗੀਤਾਂ ਨੇ ਸ਼ਿਗਾਰਿਆ ਏ,
ਜਿਸ ਚ' ਨਾਨਕ ਸਿੰਘ ਨੇ ਲਿਖਿਆ ਸੰਸਾਰ ਏ,
ਜਿਸ ਚੋਂ ਵਾਰਸ ਸ਼ਾਹ ਦਾ ਹੁੰਦਾ ਦੀਦਾਰ ਏ,
ਜਿਸ ਚੋਂ ਮਾਣਕ ਦੀ ਕਲੀਆਂ ਨੂੰ ਖੁਸ਼ਬੂ ਮਿਲੀ,
ਜਿਸ ਚ' ਚਾਤਿ੍ਕ ਦੀ ਕਵਿਤਾ ਖਿਲੀ,
ਜਿਸ ਦਾ ਅੱਜ ਵੀ ਟੋਹਰ ਨਵਾਬੀ ਏ,
ਇਹ ਮੇਰੀ ਮਾਂ ਬੋਲੀ ਪੰਜਾਬੀ ਏ।"
ਫੇਰ ਅੱਜ "ਪੰਜਾਬੀ" ਹੀ ਕਿਉਂ "ਪੰਜਾਬੀ" ਬੋਲਣ ਤੋਂ ਸੰਗਦੇ ਨੇ?