ਮੈਂ ਮੁਜਰਮਾਂ ਦੇ ਵਾਂਗ ਕਟਹਿਰੇ ਵਿੱਚ ਖੜਕੇ ਵੇਖਿਆ
ਕਿੰਝ ਦੁਨੀਆਂ ਨੇ ਫੈਸਲਾ ਤੇਰੇ ਹੱਕ ਵਿੱਚ ਦੇ ਦਿੱਤਾ,
ਮੈਂ ਮੁਜਰਮਾਂ ਦੇ ਵਾਂਗ ਕਟਹਿਰੇ ਵਿੱਚ ਖੜਕੇ ਵੇਖਿਆ....
ਖਿੜੇ ਫੁੱਲਾਂ ਦੀ ਬਹਾਰ ਕਿਸੇ ਹੋਰ ਹਿੱਸੇ ਗਈ,
ਮੈਂ ਵਾਂਗ ਪੱਤਝੜ ਦੇ ਝੜ ਕੇ ਵੇਖਿਆ....
ਜੋ ਮੁਕੱਦਰਾਂ ਚ ਹੋਵੇ ਓਹੀ ਅਦਾ ਹੁੰਦਾ ਏ,
ਮੈਂ ਬੜਾ ਤਕਦੀਰਾਂ ਨਾਲ ਲੜਕੇ ਵੇਖਿਆ....
ਮੇਰੇ ਅਪਣੇ ਹੀ ਸੜੇ ਸੀ ਤਰੱਕੀ ਵੇਖ ਕੇ,
ਮੈਂ ਚਾਰ ਪੋੜੀਆਂ ਹੀ ਅਜੇ ਚੜਕੇ ਵੇਖਿਆ....
ਨਾਨਕ ਦੁਖੀਆ ਸਭ ਸੰਸਾਰ ਏ ਅਟੱਲ ਸੱਚ ਹੈ,
ਮੈਂ ਕੱਲੇ ਕੱਲੇ ਘਰ ਵਿੱਚ ਵੜਕੇ ਵੇਖਿਆ....
ਜੇ ਦੁਨੀਆਂ ਵਿੱਚ ਸੁਰਗ ਹੈ ਤਾਂ ਓ
ਮਾਂ ਦੀ ਬੁੱਕਲ ਦੇ ਵਿੱਚ ਹੈ,
ਮੈਂ ਬਚਪਨ ਦੇ ਵਿੱਚ ਮਾਂ ਦੀ ਗੋਦੀ ਚੜਕੇ ਵੇਖਿਆ....
ਬਿਨਾਂ ਸਿਵੇ ਤੋਂ ਸਵਾਹ ਕਿਵੇਂ ਹੁੰਦਾ ਏ ਸਰੀਰ,
ਮੈਂ ਵਿਛੋੜੇ ਵਾਲੀ ਅੱਗ ਵਿੱਚ ਸੜਕੇ ਵੇਖਿਆ....
ਕੁੱਝ ਸਿੱਕਿਆਂ ਲਈ ਜਾਨਵਰ ਬਣ ਜਾਂਦਾ ਏ ਇਨਸਾਨ,
ਮੈਂ ਆਦਮੀ ਹੀ ਆਦਮੀ ਤੇ ਭੜਕੇ ਵੇਖਿਆ....