ਵਿੱਚ ਅੱਖਾਂ ਦੇ ਮੈਂ ਪਾ ਲਾਂ, ਬਣ ਸੁਰਮਾ ਜੇ ਜਾਵੇਂ
ਵਿੱਚ ਅੱਖਾਂ ਦੇ ਮੈਂ ਪਾ ਲਾਂ, ਬਣ ਸੁਰਮਾ ਜੇ ਜਾਵੇਂ
ਹਾਰ ਰੱਖਲਾਂ ਬਣਾਕੇ, ਬਾਹਾਂ ਗਲੇ ਚ ਜੇ ਪਾਵੇਂ
ਗਜ਼ਰੇ ਦਾ ਰੂਪ ਦੇ ਕੇ ਗੁੱਟ ਤੇ ਸਜਾ ਲਾਂ, ਮੇਰਾ ਹਰ ਇੱਕ ਸੋਹਣਿਆਂ ਸਿੰਗਾਰ ਬਣਜੇਂ
ਦਿਲ ਕਰੇ ਦਿਲ ਚ ਛੁਪਾ ਕੇ ਰੱਖਲਾਂ, ਦਿਲ ਦਾ ਜੇ ਚੰਨਾ ਦਿਲਦਾਰ ਬਣਜੇਂ
ਫੁੱਲ ਵਾਂਗਰਾਂ ਮੈਂ ਤੈਂਨੂੰ ਮੇਰੇ ਹੱਥਾਂ ਵਿੱਚ ਰੱਖਾਂ
ਲੱਖਾਂ ਕੰਡਿਆਂ ਨੂੰ ਸਹਿਕੇ ਮੈਨੂੰ ਮਿਲਿਆ ਏ ਮਸਾਂ
ਕੱਲੀ ਕੱਲੀ ਅਦਾ ਮੇਰੀ ਸਾਹਮਣੇ ਲਿਆਵੇਂ, ਮੇਰੇ ਹਾਣੀਆਂ ਤੂੰ ਮੁੱਖ ਦਾ ਖੁਮਾਰ ਬਣਜੇਂ
ਦਿਲ ਕਰੇ ਦਿਲ ਚ ਛੁਪਾ ਕੇ ਰੱਖਲਾਂ, ਦਿਲ ਦਾ ਜੇ ਚੰਨਾ ਦਿਲਦਾਰ ਬਣਜੇਂ