India ਤੋਂ ਆਇਆ ਕੱਲ ਫੋਨ ਯਾਰ ਦਾ, ਕਹਿੰਦਾ ਮੈਂ ਸੁਣਾਵਾਂ ਕਿੱਸਾ ਨਵੇਂ ਪਿਆਰ ਦਾ
India Ton Aaya Phone - Kamal Heer : Punjabi Virsa 2011, Melbourne
India ਤੋਂ ਆਇਆ ਕੱਲ ਫੋਨ ਯਾਰ ਦਾ, ਕਹਿੰਦਾ ਮੈਂ ਸੁਣਾਵਾਂ ਕਿੱਸਾ ਨਵੇਂ ਪਿਆਰ ਦਾ
ਪੈਲਸ ਦੇ ਵਿੱਚ ਲੁਧਿਆਣੇ ਸੀ ਵਿਆਹ, ਨੱਚ ਨੱਚ ਦਿੱਤੀ ਅਸੀਂ ਧਰਤੀ ਹਿਲਾ
ਇੱਕ ਕੁੜੀ, ਇੱਕ ਕੁੜੀ, ਇੱਕ ਕੁੜੀ ਮਿੱਤਰਾਂ ਤੇ ਹੋਗੀ ਸੈਂਟੀ
ਸੋਚ ਲਿਆ ਯਾਰਾਂ ਨੇ ਵਧਾਈਏ ਗਿਣਤੀ,
ਦੂਰੋਂ ਦੂਰੋਂ ਸਸਰੀਆ ਕਾਲ ਹੋ ਗਈ, ਅੱਖਾਂ ਨਾਲ ਸਸਰੀਆ ਕਾਲ ਹੋ ਗਈ
ਬੜੀ ਛੇਤੀ ਸਾਡੇ ਤੇ ਦਿਆਲ ਹੋ ਗਈ
ਜਿਸ ਵੇਲੇ, ਜਿਸ ਵੇਲੇ, ਜਿਸ ਵੇਲੇ ਸਾਨੂੰ ਮਿਲ ਗਈ ਹਰੀ ਝੰਡੀ
ਚੜਗੀ ਜਵਾਕਾਂ ਵਾਂਗੂੰ ਮਿੱਤਰਾਂ ਨੂੰ ਚੰਢੀ
ਨੈਪਕਿਨ ਉੱਤੇ, ਮੈਂ ਨੈਪਕਿਨ ਉੱਤੇ, ਨੈਪਕਿਨ ਉੱਤੇ ਸੀ ਨੰਬਰ ਲਿਖਿਆ, ਨਾਲੇ ਪਰਦੇ ਦੇ ਨਾਲ ਇੱਕ ਪੈਗ ਖਿੱਚਿਆ
ਅੱਖ ਜੀ ਬਚਾਕੇ ਮੈਂ ਨੰਬਰ ਸੁੱਟਿਆ, ਚੁੰਨੀ ਦੇ ਪੱਲੇ ਦੇ ਨਾਲ ਉਹਨੇ ਚੁੱਕਿਆ
ਇੱਕ ਦਮ, ਇੱਕ ਦਮ ਸਾਰੀ ਹੀ ਟੈਨਸ਼ਨ ਲੈ ਗਈ
ਦਿਲ ਕਹਿੰਦਾ, ਲਓ ਜੀ ਦਿਹਾੜੀ ਪੈ ਗਈ
ਨੇੜੇ ਦੀ ਹੋਈ ਤਾਂ ਤੀਏ ਦਿਨ ਮੁਲਾਕਾਤ
ਦੂਰ ਦੀ ਹੋਈ ਤਾਂ ਫਿਰ ਬੰਦ ਗੱਲਬਾਤ
ਇੱਕ ਦਮ ਸੋਚਾਂ ਦੀ ਲੜੀ ਟੁੱਟ ਗਈ
ਜਦ ਸੀਟ ਆਪਣੀ ਦੇ ਉੱਤੋਂ ਉਹ ਉੱਠ ਗਈ,
Family ਸਮੇਤ, Family ਸਮੇਤ, Family ਸਮੇਤ ਤੁਰੀ ਬਾਹਰ ਵੱਲ ਨੂੰ
ਸੋਚ ਲਿਆ ਯਾਰਾਂ ਨੇ ਵਧਾਈਏ ਗੱਲ ਨੂੰ
ਖੜੀ ਸੀ,ਮੈਂ ਕਿਹਾ ਖੜੀ ਸੀ ਸਕੌਰਪਿਓ, ਖੜੀ ਸੀ ਸਕੌਰਪਿਓ ਚਿੱਟੇ ਰੰਗ ਦੀ
ਉਹ ਡਿੱਗੀ ਵਿੱਚ ਬਹਿ ਗਈ ਥੋੜਾ ਥੋੜਾ ਸੰਗਦੀ
ਜਾਣ ਲੱਗੀ, ਜਾਣ ਲੱਗੀ ਮਿੱਤਰਾਂ ਨੂੰ ਅੱਖ ਦੱਬ ਗਈ
ਜਾਣ ਲੱਗੀ ਮਿੱਤਰਾਂ ਮਿੱਤਰਾਂ ਨੂੰ ਅੱਖ ਦੱਬ ਗਈ
ਦਿਲ ਕਹਿੰਦਾ ਕਿਥੋਂ ਇਹ ਸਦੈਣ ਲੱਭ ਗਈ
ਕਿਉਂਕਿ, ਕਿਉਂਕਿ ਮੌਡਰਨ ਜ਼ਮਾਨਾ, ਅੱਖਾਂ ਕਿਹੜਾ ਮਾਰਦਾ
ਹੋਣਾ ਸਕਰਿਊ ਕੋਈ ਢਿੱਲਾ ਨਾਰ ਦਾ
ਕਿਉਂਕਿ ਮੌਡਰਨ ਜ਼ਮਾਨਾ, ਅੱਖਾਂ ਕਿਹੜਾ ਮਾਰਦਾ
ਹੋਣਾ ਸਕਰਿਊ ਕੋਈ ਢਿੱਲਾ ਨਾਰ ਦਾ
ਚੰਗੀ ਭਲੀ, ਚੰਗੀ ਭਲੀ ਲੱਗਦੀ ਸੀ,ਪਰ ਤਾੜ ਨਾ ਹੋਈ
ਮਾੜੀ ਸੁਖਪਾਲ ਤੇਰੇ ਯਾਰ ਨਾਲ ਹੋਈ
India ਤੋਂ ਆਇਆ ਕੱਲ ਫੋਨ ਯਾਰ ਦਾ, ਕਹਿੰਦਾ ਮੈਂ ਸੁਣਾਵਾਂ ਕਿੱਸਾ ਨਵੇਂ ਪਿਆਰ ਦਾ
India ਤੋਂ ਆਇਆ ਕੱਲ ਫੋਨ ਯਾਰ ਦਾ, ਕਹਿੰਦਾ ਮੈਂ ਸੁਣਾਵਾਂ ਕਿੱਸਾ ਨਵੇਂ ਪਿਆਰ ਦਾ